ਵੰਡਰਲੈਂਡ ਨੇੜੇ ਦੁਪਹਿਰ ਬਾਅਦ ਹੋਇਆ ਭਿਆਨਕ ਹਾਦਸਾ

ਜਲੰਧਰ/ ਲਾਂਬੜਾ – ਨਕੋਦਰ ਰੋਡ ‘ਤੇ ਵੰਡਰਲੈਂਡ ਨੇੜੇ ਦੁਪਹਿਰ ਬਾਅਦ ਭਿਆਨਕ ਹਾਦਸਾ ਹੋਇਆ। ਨਕੋਦਰ ਤੋਂ ਜਲੰਧਰ ਆ ਰਿਹਾ ਤੇਜ਼ ਰਫਤਾਰ ਦੁੱਧ ਦਾ ਟੈਂਕਰ ਮੋਹਿੰਦਰਾ ਪਿੱਕਅਪ ਜੀਪ ਨਾਲ ਟਕਰਾ ਕੇ ਸਾਹਮਣੇ ਆ ਰਹੇ ਸਵਾਰੀਆਂ ਨਾਲ ਭਰੇ ਆਟੋ ਨਾਲ ਜਾ ਟਕਰਾਇਆ।ਭਿਆਨਕ ਹਾਦਸੇ ‘ਚ ਆਟੋ ਸਵਾਰ ਮਾਸੂਮ ਬੱਚੀ, 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਬੱਚਿਆਂ ਸਮੇਤ 8 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਖਾਂਬੜਾ ਤੇ ਜਲੰਧਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੋਹਿੰਦਰਾ ਪਿਕਅਪ ਜੀਪ ਨਕੋਦਰ ਤੋਂ ਜਲੰਧਰ ਵੱਲ ਆ ਰਹੀ ਸੀ।ਜੀਪ ਕੁਝ ਮਿੰਟ ਲਈ ਵੰਡਰਲੈਂਡ ਨੇੜੇ ਮੁੱਖ ਮਾਰਗ ‘ਤੇ ਰੁਕੀ ਅਤੇ ਫਿਰ ਅਚਾਨਕ ਜੀਪ ਚਾਲਕ ਨੇ ਪਿੱਛੇ ਦੇਖੇ ਬਿਨਾਂ ਹੀ ਗੱਡੀ ਤਾਜਪੁਰ ਜਾਣ ਲਈ ਮੋੜ ਦਿੱਤੀ। ਇਸ ਦੌਰਾਨ ਨਕੋਦਰ ਤੋਂ ਆ ਰਿਹਾ ਦੁੱਧ ਟੈਂਕਰ ਜੀਪ ਨਾਲ ਟਕਰਾ ਗਿਆ। ਜੀਪ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਟੈਂਕਰ ਖਾਂਬੜਾ ਤੋਂ ਨਕੋਦਰ ਵੱਲ ਜਾ ਰਹੇ ਸਵਾਰੀਆਂ ਨਾਲ ਲੱਦੇ ਆਟੋ ਨੂੰ ਘਸੀਟਦਾ ਲੈ ਗਿਆ। ਸੜਕ ਵਿਚ ਹੋਏ ਭਿਆਨਕ ਹਾਦਸੇ ਕਾਰਨ ਟ੍ਰੈਫਿਕ ਜਾਮ ਹੋ ਗਿਆ। ਆਲੇ -ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਹਾਦਸਾਗ੍ਰਸਤ ਵਾਹਨਾਂ ‘ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਸ਼ੁਰੂ ਕੀਤੇ।

Be the first to comment

Leave a Reply