ਵੱਖ-ਵੱਖ ਦੇਸ਼ਾਂ ‘ਚ ਵਿੱਤੀ ਰੈਗੂਲੇਟਰੀ ਸੁਧਾਰਾਂ ਨੂੰ ਲੈ ਕੇ ਹੋਈ ਤਰੱਕੀ ‘ਤੇ ਸਥਿਤੀ ਰਿਪੋਰਟ ਸੌਂਪੀ

ਨਵੀਂ ਦਿੱਲੀ — ਵਿੱਤੀ ਸਥਿਰਤਾ ਬੋਰਡ (ਐੱਫ. ਐੱਸ. ਬੀ.) ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਲਿਸਟ ‘ਚ ਰੱਖਿਆ ਹੈ ਜਿਹੜੀ ਤਰਜੀਹ ਖੇਤਰ ਸੁਧਾਰਾਂ ਦੇ ਮਾਮਲੇ ‘ਚ ਪਾਲਣਾ ਜਾਂ ਵਧ ਪਾਲਣਾ ਵਾਲੇ ਹਨ। ਜਰਮਨੀ ‘ਚ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਐੱਫ. ਐੱਸ. ਬੀ. ਨੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਵਿੱਤੀ ਰੈਗੂਲੇਟਰੀ ਸੁਧਾਰਾਂ ਨੂੰ ਲੈ ਕੇ ਹੋਈ ਤਰੱਕੀ ‘ਤੇ ਸਥਿਤੀ ਰਿਪੋਰਟ ਸੋਮਵਾਰ ਨੂੰ ਸੌਂਪੀ ਹੈ। ਐੱਫ. ਐੱਸ. ਬੀ. ਗਲੋਬਲ ਵਿੱਤ ਪ੍ਰਣਾਲੀ ਲਈ ਇਕ ਅੰਤਰ-ਰਾਸ਼ਟਰੀ ਨਿਕਾਸ ਹੈ। ਜੀ-20 ਸ਼ਿਖਰ ਸੰਮੇਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੁਨੀਆ ਦੇ ਹੋਰਨਾਂ ਨੇਤਾ ਹਿੱਸਾ ਲੈਣਗੇ। ਰਿਪੋਰਟ ‘ਚ ਭਾਰਤ ਨੂੰ ਬਾਸੇਲ ਤਿੰਨ ਸੁਧਾਰਾਂ ਦੇ ਸੰਦਰਭ ‘ਚ ਪਾਲਣਾ ਕਰਨ ਵਾਲੇ ਖੇਤਰ ‘ਚ ਰੱਖਿਆ ਹੈ। ਉਥੇ ਤਰਲਤਾ ਕਵਰੇਜ ਅਨੁਪਾਤ ਦੇ ਮਾਮਲੇ ‘ਚ ਭਾਰਤ ਨੂੰ ਵੱਡਾ ਪਾਲਣਾ ਕਰਨ ਵਾਲਾ ਦੇਸ਼ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਨਿਰਧਾਰਨਾਂ ‘ਤੇ ਪਾਲਣਾ ਜਾਂ ਵਧ ਪਾਲਣਾ ਕਰਨ ਵਾਲੇ ਦੇਸ਼ਾਂ ਦੀ ਲਿਸਟ ‘ਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਹਾਂਗਕਾਂਗ ਇੰਡੋਨੇਸ਼ੀਆ, ਮੈਕਸੀਕੋ, ਦੱਖਣੀ ਕੋਰੀਆ, ਰੂਸ, ਸਿੰਗਾਪੁਰ, ਦੱਖਣੀ ਅਫਰੀਕਾ, ਸਵਿਟਰਜ਼ਰਲੈਂਡ, ਤੁਰਕੀ ਅਤੇ ਅਮਰੀਕਾ ਸ਼ਾਮਲ ਹਨ।

Be the first to comment

Leave a Reply