ਵੱਖ-ਵੱਖ ਸੜਕ ਹਾਦਸਿਆਂ ‘ਚ ਦੋ ਯਾਤਰੀਆਂ ਦੀ ਹੋਈ ਮੌਤ 1 ਦੀ ਨਹੀਂ ਹੋਈ ਪਛਾਣ

ਹਰਿਦੁਆਰ— ਵੱਖ-ਵੱਖ ਸੜਕ ਹਾਦਸਿਆਂ ‘ਚ ਦੋ ਯਾਤਰੀਆਂ(ਕਾਂਵੜੀਓ)ਦੀ ਹੋ ਗਈ। ਪੁਲਸ ਨੇ ਦਿੱਲੀ ਦੇ ਯਾਤਰੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਜਦਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ ਹੈ। ਪਹਿਲੀ ਘਟਨਾ ਬਹਾਦਰਾਬਾਦ ਥਾਣਾ ਖੇਤਰ ‘ਚ ਹੋਈ। ਦੇਵ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਏ-17, ਸ਼ਯਾਮਵਿਹਾਰ ਫੇਸ-2 ਦਿੰਦ੍ਰਪੁਰ ਵੇਸਟ ਦਿੱਲੀ ਤੋਂ ਹਰਿਦੁਆਰ ਗੰਗਾਜਲ ਲੈਣ ਜਾ ਰਹੇ ਸੀ। ਉਹ ਹਾਈਵੇਅ ਸਥਿਤ ਢਾਬੇ ਕੋਲ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਪਲਟ ਗਈ। ਇਸ ਨਾਲ ਉਹ ਸੜਕ ‘ਤੇ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀ ਨੂੰ ਇਲਾਜ ਲਈ ਭੂਮਾਨੰਦ ਹਸਪਤਾਲ ਭੇਜਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਦੂਜੀ ਘਟਨਾ ਸ਼ਯਾਮਪੁਰ ਥਾਣਾ ਦੇ ਨਾਲ ਲੱਗਦੇ ਦੀ ਹੈ। ਦੇਰ ਰਾਤੀ ਪੁਲਸ ਨੂੰ ਨਜੀਬਾਬਾਦ ਵੱਲੋਂ ਆ ਰਹੇ ਕਾਂਵੜੀਓ ਨੇ ਸੂਚਨਾ ਦਿੱਤੀ ਕਿ ਪਿੰਡ ਕਾਂਗੜੀ ਨੇੜੇ ਸੜਕ ਕਿਨਾਰੇ ਇਕ ਬਜ਼ੁਰਗ ਪਿਆ ਹੋਇਆ ਹੈ ਅਤੇ ਉਹ ਚੋਟਿਲ ਹੈ। ਸੂਚਨਾ ‘ਤੇ ਪੁੱਜੇ ਚੰਡੀਘਾਟ ਚੌਕੀ ਇੰਚਾਰਜ਼ ਗੰਭੀਰ ਸਿੰਘ ਤੋਮਰ ਨੇ ਦੱਸਿਆ ਕਿ ਯਾਤਰੀ ਨੂੰ ਕਿਸੇ ਨੇ ਟੱਕਰ ਮਾਰੀ ਹੈ, ਜਿਸ ਨਾਨ ਉਹ ਜ਼ਖਮੀ ਹੋ ਗਿਆ। ਪੁਲਸ ਨੇ ਉਸ ਨੂੰ ਜ਼ਿਲਾ ਹਸਪਤਾਲ ਭਿਜਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Be the first to comment

Leave a Reply