ਵੱਧਦੀ ਆਬਾਦੀ ਵਿਕਾਸ ਦੀ ਰਫਤਾਰ ਨੂੰ ਘੱਟ ਕਰ ਦਿੰਦੀ ਹੈ – ਸਿਵਲ ਸਰਜਨ

ਕਪੂਰਥਲਾ – ਵੱਧਦੀ ਆਬਾਦੀ ਵਿਕਾਸ ਦੀ ਰਫਤਾਰ ਨੂੰ ਘੱਟ ਕਰ ਦਿੰਦੀ ਹੈ ਇਹ ਸ਼ਬਦ ਸਿਵਲ ਸਰਜਨ ਡਾ.ਹਰਪ੍ਰੀਤ ਸਿੰਘ ਕਾਹਲੋਂ ਵਿਸ਼ਵ ਜਨਸੰਖਿਆ ਮੌਕੇ ਕਰਵਾਏ ਗਏ ਸੈਮੀਨਾਰ ਦੌਰਾਨ ਪ੍ਰਕਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਵੱਧ ਰਹੀ ਜਨਸੰਖਿਆ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਤੇ ਸਮੇਂ ਰਹਿੰਦਿਆਂ ਇਸ ਤੇ ਚਿੰਤਨ ਕਰਨਾ ਜਰੂਰੀ ਹੈ।ਇਸ ਕਾਰਨ ਕੁਦਰਤੀ ਸਰੋਤਾਂ ਦੀ ਕਮੀ ਲਗਾਤਾਰ ਹੋ ਰਹੀ ਹੈ ਜੋ ਕਿ ਇਸ ਧਰਤੀ ਤੇ ਮਨੁੱਖੀ ਜੀਵਨ ਲਈ ਖਤਰਾ ਹੈ।ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਦਾ ਸਭ ਤੋਂ ਵੱਡਾ ਤੇ ਕਾਰਗਰ ਉਪਾਅ ਹੈ ਸਿੱਖਿਆ ਦਾ ਪ੍ਰਸਾਰ ਕਰਨਾ।ਸਿੱਖਿਆ ਤੇ ਜਾਗਰੂਕਤਾ ਇੱਕ ਅਜਿਹਾ ਮਾਧਿਅਮ ਹੈ ਜੋ ਕਈ ਸਮੱਸਿਆਵਾਂ ਨੂੰ ਹਲ ਕਰ ਸਕਦੇ ਹਨ।
ਜਿਲਾ ਪਰਿਵਾਰ ਤੇ ਭਲਾਈ ਅਫਸਰ ਡਾ.ਮਨਦੀਪ ਕੌਰ ਮਾਂਗਟ ਨੇ ਹਿ ਕਿ ਪਰਿਵਾਰ ਤੇ ਸਮਾਜ ਦੀ ਖੁਸ਼ਹਾਲੀ ਆਬਾਦੀ ਤੇ ਨਿਰਭਰ ਕਰਦੀ ਹੈ । ਜੇਕਰ ਆਬਾਦੀ ਤੇ ਕੰਟਰੋਲ ਹੈ ਤਾਂ ਪਰਿਵਾਰ ਤੇ ਸਮਾਜ ਵਿਕਾਸ ਕਰੇਗਾ।ਉਨ੍ਹਾਂ ਕਿਹਾ ਕਿ ਉਹ ਦੰਪਤੀ ਸਮਝਦਾਰ ਹੈ ਜੋ ਆਪਣੇ ਪਰਿਵਾਰ ਦੀ ਪਲੈਨਿੰਗ ਕਰਦੇ ਹਨ।ਉਨ੍ਹਾਂ ਆਈਆਂ ਹੋਈਆਂ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨ।ਉਨ੍ਹਾਂ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਦੇ ਤਹਿਤ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪਖਵਾੜਾ ਮਣਾਇਆ ਜਾ ਰਿਹਾ ਹੈ ਤੇ 11 ਤੋਂ 24 ਜੁਲਾਈ ਤੱਕ ਜਨਸੰਖਿਆ ਸਥਿਰਿਤਾ ਪਖਵਾੜਾ ਮਣਾਇਆ ਜਾ ਰਿਹਾ ਹੈ ।

Be the first to comment

Leave a Reply