‘ਸ਼ਕਤੀ ਪੰਜਾਬ ਪੁਲਿਸ ਐਪ’ ਬਾਰੇ ਲੜਕੀਆਂ ਨੂੰ ਜਾਗਰੂਕ ਕੀਤਾ

ਅੰਮ੍ਰਿਤਸਰ 12 ਮਈ (ਸਾਂਝੀ ਸੋਚ ਬਿਊਰੋ )- ਸ੍ਰੀ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਗੁਰਚਰਨ ਸਿਘ ਏ.ਡੀ.ਸੀ.ਪੀ. ਟਰੈਫਿਕ, ਸ: ਮਹਿੰਦਰ ਸਿੰਘ ਏ.ਸੀ.ਪੀ. ਟਰੈਫਿਕ ਜੀ ਦੀ ਯੋਗ ਅਗਵਾਈ ਹੇਠ ਯੂਨਾਈਟਿਡ ਨੈਸ਼ਨਲ ‘ਗਲੋਬਲ ਸੜਕ ਸੁਰੱਖਿਆ ਸਪਤਾਹ’ ਦੇ ਪੰਜਵੇਂ ਦਿਨ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਅੱਜ ਸੀਨੀਅਰ ਸਕੈਂਡਰੀ ਸਕੂਲ ਸੜਕੀਆਂ ਮਾਲ ਰੋਡ ਵਿਖੇ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਐਸ.ਆਈ. ਪਰਮਜੀਤ ਸਿੰਘ, ਐਚ.ਸੀ. ਸਲਵੰਤ ਸਿੰਘ, ਐਚ.ਸੀ. ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ਉੱਪਰ ਚੱਲਣ ਦੇ ਨਿਯਮਾਂ ਅਤੇ ਕਾਨੂੰਨ ਪ੍ਰਤੀ ਜਾਗਰੂਕ ਕਰਵਾਇਆ ਅਤੇ ਸੜਕ ਹਾਦਸਿਆਂ ਤੋਂ ਕਿਵੇਂ ਬਚਾਅ ਕੀਤਾ ਜਾਵੇ ਬਾਰੇ ਵੀ ਜਾਗਰੂਕ ਕੀਤਾ ਅਤੇ ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦਿੱਤੇ। ਉਨ•ਾਂ ਨੇ ਕਿਹਾ ਕਿ ਲੋਕਾਂ ਨੂੰ ਤੇਜ ਗਤੀ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਗੱਡੀ ਦੀ ਸਪੀਡ ਕੰਟਰੋਲ ਵਿਚ ਰੱਖ ਕੇ ਚਲਾਉਣ ਲਈ ਦੱਸਿਆ ਗਿਆ। ਇਸ ਤੋਂ ਇਲਾਵਾ ਏ.ਐਸ.ਆਈ ਜੋਤੀ ਸ਼ਰਮਾ ਨੇ ਪੰਜਾਬ ਪੁਲਿਸ ਵੱਲੋਂ ਲੜਕੀਆਂ ਲਈ ਜਾਰੀ ਐਪ ‘ਸ਼ਕਤੀ ਪੰਜਾਬ ਪੁਲਿਸ ਐਪ’ ਬਾਰੇ ਲੜਕੀਆਂ ਨੂੰ ਜਾਗਰੂਕ ਕੀਤਾ।

Be the first to comment

Leave a Reply