ਸ਼ਟਡਾਊਨ ਖ਼ਤਮ ਹੋਣ ਦੇ ਬਾਅਦ ਸਰਕਾਰੀ ਕੰਮਕਾਜ ਫਿਰ ਹੋ ਗਿਆ ਸ਼ੁਰੂ

ਵਾਸ਼ਿੰਗਟਨ : ਅਮਰੀਕੀ ਸੰਸਦ ਤੋਂ ਫੰਡਿੰਗ ਬਿੱਲ ਨੂੰ ਸੋਮਵਾਰ ਨੂੰ ਮਨਜ਼ੂਰੀ ਮਿਲਣ ਪਿੱਛੋਂ ਤਿੰਨ ਦਿਨਾਂ ਦਾ ਸ਼ਟਡਾਊਨ (ਤਾਲਾਬੰਦੀ) ਖ਼ਤਮ ਹੋ ਗਿਆ ਹੈ। ਡੈਮੋਯੇਟਿਕ ਪਾਰਟੀ ਵੱਲੋਂ ਨੌਜਵਾਨ ਨਾਜਾਇਜ਼ ਗ਼ੈਰ-ਪ੍ਰਵਾਸੀਆਂ ਦੇ ਭਵਿੱਖ ਨੂੰ ਲੈ ਕੇ ਵਿਆਪਕ ਬਹਿਸ ਕਰਾਏ ਜਾਣ ਦੇ ਰਿਪਬਲਿਕਨ ਪਾਰਟੀ ਦੇ ਵਾਅਦੇ ਨੂੰ ਸਵੀਕਾਰ ਕਰਨ ਤੋਂ ਬਾਅਦ ਇਹ ਸੰਭਵ ਹੋਇਆ। ਸ਼ਟਡਾਊਨ ਖ਼ਤਮ ਹੋਣ ਦੇ ਬਾਅਦ ਮੰਗਲਵਾਰ ਨੂੰ ਮੁਲਾਜ਼ਮ ਕੰਮ ‘ਤੇ ਪਰਤ ਆਏ ਅਤੇ ਸਰਕਾਰੀ ਕੰਮਕਾਜ ਫਿਰ ਸ਼ੁਰੂ ਹੋ ਗਿਆ। ਅਕਤੂਬਰ ਪਿੱਛੋਂ ਚੌਥਾ ਆਰਜ਼ੀ ਫੰਡਿੰਗ ਬਿੱਲ ਸੰਸਦ ਦੇ ਦੋਨਾਂ ਸਦਨਾਂ ਸੈਨੇਟ ਅਤੇ ਪ੍ਰਤੀਨਿਧੀ ਸਭਾ ਤੋਂ ਆਸਾਨੀ ਨਾਲ ਪਾਸ ਹੋ ਗਿਆ। ਸੈਨੇਟ ‘ਚ ਇਸ ਨੂੰ 18 ਦੇ ਮੁਕਾਬਲੇ 81 ਵੋਟਾਂ ਨਾਲ ਅਤੇ ਪ੍ਰਤੀਨਿਧ ਸਭਾ ‘ਚ 150 ਦੇ ਮੁਕਾਬਲੇ 266 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦੇ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ‘ਤੇ ਦਸਤਖ਼ਤ ਕੀਤੇ। ਟਰੰਪ ਦੀ ਮਨਜ਼ੂਰੀ ਦੇ ਬਾਅਦ ਮੰਗਲਵਾਰ ਨੂੰ ਸਰਕਾਰ ਦਾ ਕੰਮਕਾਜ ਪੂਰੀ ਤਰ੍ਹਾਂ ਫਿਰ ਸ਼ੁਰੂ ਹੋ ਗਿਆ। ਟਰੰਪ ਨੇ ਪ੍ਰਤੀਯਮ ‘ਚ ਕਿਹਾ, ‘ਖੁਸ਼ੀ ਹੈ ਕਿ ਸੰਸਦ ‘ਚ ਡੈਮੋਯੇਟ ਨੂੰ ਸਮਝ ਆ ਗਈ। ਦੇਸ਼ ਲਈ ਜੇਕਰ ਚੰਗਾ ਹੋਵੇਗਾ ਤਾਂ ਅਸੀਂ ਇਮੀਗ੍ਰੇਸ਼ਨ ‘ਤੇ ਲੰਬੇ ਸਮੇਂ ਦਾ ਸਮਝੌਤਾ ਕਰਾਂਗੇ।’ ਹੁਣ ਨਜ਼ਰਾਂ ਅੱਠ ਫਰਵਰੀ ‘ਤੇ ਹਨ ਜਦੋਂ ਰਿਪਬਲਿਕਨ ਦੀ ਅਗਵਾਈ ਵਾਲੀ ਅਮਰੀਕੀ ਸੰਸਦ ‘ਚ ਬਜਟ ਅਤੇ ਇਮੀਗ੍ਰੇਸ਼ਨ ਨੀਤੀ ਸਾਹਮਣੇ ਹੋਣਗੇ। ਇਹ ਦੋ ਵੱਖ-ਵੱਖ ਮੁੱਦੇ ਇਕੱਠੇ ਜੁੜ ਗਏ ਹਨ। ਇਹ ਇਸ ਲਈ ਜੁੜੇ ਕਿਉਂਕਿ ਇਕ ਅਕਤੂਬਰ 2017 ਨੂੰ ਸੰਸਦ ਤੋਂ ਪੂਰਣ ਬਜਟ ਪਾਸ ਨਹੀਂ ਹੋ ਸਕਿਆ।

Be the first to comment

Leave a Reply