ਸ਼ਰਨ ਲੈਣ ਲਈ ਜਰਮਨੀ ਆਏ ਲੋਕਾਂ ‘ਚ ਜਿਨ੍ਹਾਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਉਨ੍ਹਾਂ ਵਾਸਤੇ ਸਰਕਾਰ ਨੇ ਵਧੀਆ ਪੇਸ਼ਕਸ਼ ਰੱਖੀ

ਬਰਲਿਨ — ਸ਼ਰਨ ਲੈਣ ਲਈ ਜਰਮਨੀ ਆਏ ਲੋਕਾਂ ‘ਚ ਜਿਨ੍ਹਾਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਉਨ੍ਹਾਂ ਵਾਸਤੇ ਸਰਕਾਰ ਨੇ ਵਧੀਆ ਪੇਸ਼ਕਸ਼ ਰੱਖੀ ਹੈ। ਅਜਿਹੇ ਲੋਕਾਂ ਨੂੰ ਜਰਮਨੀ ਦੀ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਜੇ ਉਹ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 3,000 ਯੂਰੋ (ਕਰੀਬ 2 ਲੱਖ ਰੁਪਏ) ਦਿੱਤੇ ਜਾਣਗੇ। ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਇਸ ਲਈ ਕੁਆਲਾਫਾਈ ਕਰਨ ਵਾਲੇ ਲੋਕ 28 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਨੂ ਘਰ ਪਰਤਣ ‘ਤੇ ਇਹ ਰਕਮ ਮਿਲ ਜਾਵੇਗੀ। ਜਿਹੜੇ ਮਾਈਗ੍ਰੈਂਟਸ ਆਪਣੀ ਪਨਾਹ ਲੈਣ ਸਬੰਧ ਅਰਜ਼ੀ ਰੱਦ ਹੋਣ ਤੋਂ ਪਹਿਲਾਂ ਵਾਪਸ ਜਾਣ ਲਈ ਰਾਜ਼ੀ ਹੋ ਗਏ ਉਨ੍ਹਾਂ ਨੂੰ ਇਕ ਸਾਲ ਲਈ ਵੱਖ-ਵੱਖ ਪ੍ਰੋਗਰਾਮਾਂ ਤਹਿਤ ਪ੍ਰਤੀ ਬਾਲਤ ਵਿਅਕਤੀ 1200 ਯੂਰੋ ਅਤੇ ਪ੍ਰਤੀ ਬੱਚੇ ਦੇ ਹਿਸਾਬ ਨਾਲ 600 ਯੂਰੋ ਦੇਣ ਦੀ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ।

Be the first to comment

Leave a Reply