ਸ਼ਰੀਫ ਨੇ ਜਾਧਵ ਦੇ ਮੁੱਦੇ ‘ਤੇ ਪਾਕਿ ਫੌਜ ਪ੍ਰਮੁੱਖ ਨਾਲ ਕੀਤੀ ਚਰਚਾ

ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਵਾਲੀ ਅੰਤਰ-ਰਾਸ਼ਟਰੀ ਨੀਆਂ ਅਦਾਲਤ (ਆਈ. ਸੀ. ਜੇ.) ਦੇ ਆਦੇਸ਼ ‘ਤੇ ਚਰਚਾ ਕੀਤੀ। ਇਕ ਨਿਊਜ਼ ਚੈਨਲ ਮੁਤਾਬਕ ਦੋਹਾਂ ਦੀ ਮੁਲਾਕਾਤ ਕਰੀਬ 90 ਮਿੰਟ ਤੱਕ ਚਲੀ ਅਤੇ ਇਸ ਦੌਰਾਨ ਸ਼ਰੀਫ ਨੇ ਜਾਧਵ ਦੇ ਮਾਮਲੇ ਦੇ ਸੰਦਰਭ ‘ਚ ‘ਤਾਜ਼ਾ ਹਾਲਾਤ’ ‘ਤੇ ਜਾਣਕਾਰੀ ਦਿੱਤੀ। ਜਾਧਵ (46) ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵੱਲੋਂ ਪਿਛਲੇ ਮਹੀਨੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਨੇ ਪਾਕਿਸਤਾਨ ਖਿਲਾਫ ਆਈ. ਸੀ. ਜੇ. ਦਾ ਪੱਖ ਲੈਂਦੇ ਹੋਏ ਦੋਸ਼ ਲਾਇਆ ਸੀ ਕਿ ਪਾਕਿਸਤਾਨ ਨੇ ਜਾਧਵ ਮਾਮਲੇ ‘ਚ ਵਿਯਨ੍ਹਾ ਸਮਝੌਤੇ ਦਾ ਉਲੰਘਣ ਕੀਤਾ ਹੈ। ਭਾਰਤ ਨੇ ਆਈ. ਸੀ. ਜੇ. ‘ਚ ਆਪਣੀ ਅਪੀਲ ‘ਚ ਕਿਹਾ ਕਿ ਪਾਕਿਸਤਾਨ ਨੇ ਰਾਜਨੀਤਕ ਸਬੰਧਾਂ ‘ਤੇ ਵਿਯਨ੍ਹਾ ਸਮਝੌਤੇ ਦਾ ਉਲੰਘਣ ਕੀਤਾ ਹੈ ਅਤੇ ਉਸ ਨੇ ਕਿਹਾ ਕਿ ਜਾਧਵ ਦਾ ਈਰਾਨ ਤੋਂ ਅਗਵਾਹ ਕੀਤਾ ਗਿਆ ਸੀ ਜਿਥੇ ਉਹ ਭਾਰਤੀ ਜਲ ਸੈਨਾ ਤੋਂ ਰਿਟਾਇਰਡ ਹੋਣ ਤੋਂ ਬਾਅਦ ਵਪਾਰ ਕਰ ਰਿਹਾ ਸੀ ਪਰ ਪਾਕਿਸਤਾਨ ਨੇ ਉਸ ਨੂੰ 3 ਮਾਰਚ 2016 ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਚੈਨਲ ਮੁਤਾਬਕ ਸ਼ਰੀਫ ਅਤੇ ਬਾਜਵਾ ਨੇ ਡਾਨ ਲੀਕ ਵਿਵਾਦ ਅਤੇ ਪਾਕਿ-ਅਫਗਾਨ ਸਬੰਧਾਂ ‘ਤੇ ਵੀ ਚਰਚਾ ਕੀਤੀ।

Be the first to comment

Leave a Reply