ਸ਼ਰੂਤੀ ਹਸਨ ਨੇ ਸਰਜਰੀ ਨਾਲ ਸਵਾਰਿਆ ਚਿਹਰੇ ਨੂੰ

ਨਵੀਂ ਦਿੱਲੀ — ਫਿਲਮੀ ਦੁਨੀਆਂ ਦੇ ਕਈ ਸੈਲੇਬ੍ਰੇਟੀਜ਼ ਆਪਣੇ ਚਿਹਰਿਆਂ ਨੂੰ ਸੁਧਾਰਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲੈ ਚੁੱਕੇ ਹਨ। ਕਈਆਂ ਦੇ ਚਿਹਰੇ ਖਰਾਬ ਹੋਏ ਅਤੇ ਕਈਆਂ ਦੇ ਚਿਹਰਿਆਂ ਦੀ ਖੂਬਸੂਰਤੀ ਵੱਧ ਗਈ। ਇਸ ਲਿਸਟ ‘ਚ ਇਕ ਨਾਂ ਅਦਾਕਾਰ ਸ਼ਰੂਤੀ ਹਸਨ ਦਾ ਵੀ ਹੈ। ਫਿਲਮਾਂ ‘ਚ ਐਂਟਰੀ ਕਰਨ ਤੋਂ ਪਹਿਲਾਂ ਸ਼ਰੂਤੀ ਦੇ ਨੱਕ ਅਤੇ ਬੁੱਲ੍ਹਾਂ ਦਾ ਅਕਾਰ ਕੁਝ ਹੋਰ ਹੀ ਸੀ ਪਰ ਕੁਝ ਫਿਲਮਾਂ ਕਰਨ ਤੋਂ ਬਾਅਦ ਸ਼ਰੂਤੀ ਨੇ ਵੀ ਸਰਜਰੀ ਦਾ ਸਹਾਰਾ ਲਿਆ ਅਤੇ ਆਪਣੀ ਸੁੰਦਰਤਾ ਨੂੰ ਹੋਰ ਵੀ ਵਧਾ ਲਿਆ। ਬਾਲੀਵੁੱਡ ‘ਚ ‘ਲੱਕ’ ਫਿਲਮ ਨਾਲ ਐਂਟਰੀ ਕਰਨ ਵਾਲੀ ਸ਼ਰੂਤੀ ਇਨ੍ਹੀਂ ਦਿਨੀ ਕੁਝ ਇਸ ਤਰ੍ਹਾਂ ਦਿਖਦੀ ਹੈ। ਨੱਕ ਅਤੇ ਬੁੱਲ੍ਹਾਂ ਦੀ ਸਰਜਰੀ ਕਰਵਾਉਣ ਤੋਂ ਬਾਅਦ ਸ਼ਰੂਤੀ ਦੇ ਚਿਹਰੇ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲੇ। ਦੱਖਣੀ ਫਿਲਮ ਇੰਡਸਟਰੀ ‘ਚ ਸ਼ਰੂਤੀ ਕਾਫੀ ਮਸ਼ਹੂਰ ਅਦਾਕਾਰਾਂ ‘ਚੋਂ ਇਕ ਮੰਨੀ ਜਾਂਦੀ ਹੈ। ਸ਼ਰੂਤੀ ਹਸਨ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਬਹੁਤ ਹੀ ਵਧੀਆ ਗਾਇਕ ਵੀ ਹੈ। ਦੱਸ ਦੇਈਏ ਕਿ ਬਾਲੀਵੁੱਡ ਫਿਲਮ ‘ਲੱਕ’ ‘ਚ ਸ਼ਰੂਤੀ ਤੋਂ ਇਲਾਵਾ ਲੀਡ ਕਿਰਦਾਰ ‘ਚ ਇਮਰਾਨ ਖਾਨ, ਡੈਨੀ ਅਤੇ ਸੰਜੇ ਦੱਤ ਵੀ ਨਜ਼ਰ ਆਏ ਸਨ। ਨੱਕ ਦੀ ਸਰਜਰੀ ਨੂੰ ਲੈ ਕੇ ਸ਼ਰੂਤੀ ਟਰੋਲ ਵੀ ਹੋ ਚੁੱਕੀ ਹੈ। ਇਸ ‘ਤੇ ਉਸ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ, ”ਮੈਨੂੰ ਸਾਹ ਲੈਣ ‘ਚ ਤਕਲੀਫ ਹੁੰਦੀ ਸੀ ਇਸ ਲਈ ਮੈਨੂੰ ਸਰਜਰੀ ਕਰਵਾਉਣੀ ਪਈ। ਹੁਣ ਮੈਂ ਠੀਕ ਹਾਂ। ਇਸ ‘ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ। ਦੱਸ ਦੇਈਏ ਕਿ ਸ਼ਰੂਤੀ ਨੇ ਪਹਿਲਾ ਗੀਤ ਛੇ ਸਾਲ ਦੀ ਉਮਰ ‘ਚ ਗਾਇਆ ਸੀ। ਇਹ ਗੀਤ ਉਸ ਨੇ ਆਪਣੇ ਪਾਪਾ ਦੀ ਫਿਲਮ ‘ਥੇਵਰ ਮਗਨ’ ‘ਚ ਗਾਇਆ ਸੀ। ਇਹੀ ਨਹੀਂ ਉਸ ਨੇ ਫਿਲਮ ‘ਚਾਚੀ 420’ ‘ਚ ਵੀ ਆਪਣੇ ਪਾਪਾ ਨਾਲ ਗੀਤ ਗਾਇਆ ਸੀ। ਫਿਲਮ ‘D-Day’ ‘ਚ ਵੇਸਵਾ ਦੇ ਕਿਰਦਾਰ ਲਈ ਹਾਮੀ ਭਰ ਕੇ ਬੋਲਡ ਕਦਮ ਚੁੱਕਿਆ ਸੀ।

Be the first to comment

Leave a Reply