ਸ਼ਹਿਰ ਦੇ ਮਾਡਲ ਟਾਊਨ ‘ਚ ਪਰਿਵਾਰ ਨੂੰ ਕਰੀਬ ਦੋ ਘੰਟੇ ਤਕ ਲੋਕਾਂ ਤੇ ਕਿੰਨਰਾਂ ਵਿਚਾਲੇ ਹੰਗਾਮਾ ਹੋਇਆ

ਬਠਿੰਡਾ — ਸ਼ਹਿਰ ਦੇ ਮਾਡਲ ਟਾਊਨ ‘ਚ ਪਰਿਵਾਰ ਨੂੰ ਕਰੀਬ ਦੋ ਘੰਟੇ ਤਕ ਲੋਕਾਂ ਤੇ ਕਿੰਨਰਾਂ ਵਿਚਾਲੇ ਹੰਗਾਮਾ ਹੋਇਆ। ਮਾਮਲਾ ਕਿੰਨਰਾਂ ਵਲੋਂ ਪੁੱਤਰ ਹੋਣ ਦੀ ਖੁਸ਼ੀ ‘ਚ 1.65 ਲੱਖ ਰੁਪਏ ਦੀ ਵਧਾਈ ਮੰਗਣ ਨਾਲ ਵਧਿਆ। ਪਰਿਵਾਰ ਆਪਣੀ ਖੁਸ਼ੀ ਨਾਲ 50 ਹਜ਼ਾਰ ਰੁਪਏ ਦੇਣ ਨੂੰ ਤਿਆਰ ਹੋ ਗਿਆ ਪਰ ਕਿੰਨਰ ਆਪਣੀ ਮੰਗ ਨੂੰ ਲੈ ਕੇ ਪਰਿਵਾਰ ਨਾਲ ਬਹਿਸ ਕਰਨ ਲੱਗੇ ਤੇ ਬੁਰਾ ਭਲਾ ਕਹਿਣ ਲੱਗੇ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠਾ ਹੋ ਗਏ ਤੇ ਉਨ੍ਹਾਂ ਦੀ ਮਨਮਾਨੀ ਦੇ ਖਿਲਾਫ ਰੋਸ ਜਤਾਉਣ ਲੱਗੇ। ਲੋਕਾਂ ਦੇ ਇੱਕਠਾ ਹੋਣ ‘ਤੇ ਕਿੰਨਰਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।
ਕਿੰਨਰਾਂ ਦੀ ਟੋਲੀ ਦੇ ਮਾੜੇ ਵਤੀਰੇ ਨਾਲ ਮਾਡਲ ਟਾਊਨ ਇਲਾਕੇ ਦੇ ਲੋਕਾਂ ‘ਚ ਰੋਸ ਹੈ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਮਨਮਾਨੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਰੀਬ 11 ਵਜੇ 4 ਕਿੰਨਰ ਟੋਲੀ ਬਣਾ ਕੇ ਇਲਾਕੇ ‘ਚ ਪਹੁੰਚ ਗਏ ਤੇ ਵਧਾਈ ਦੀ ਰਕਮ ਮੰਗਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ, ਜਦ ਉਨ੍ਹਾਂ ਨੇ ਐੱਲ. ਆਈ. ਜੀ. ਕੁਆਰਟਰ 145 ਨਿਵਾਸੀ ਨੀਲੂ ਸ਼ਰਮਾ ਦੇ ਪਰਿਵਾਰ ‘ਚ ਲੜਕਾ ਹੋਣ ਦੀ ਵਧਾਈ ਦੇ ਤੌਰ ‘ਤੇ 1 ਲੱਖ 65 ਹਜ਼ਾਰ ਰੁਪਏ ਦੀ ਮੰਗ ਕਰ ਦਿੱਤੀ। ਪਰਿਵਾਰ ਨੇ ਕਿਸੇ ਤਰ੍ਹਾਂ 50 ਹਜ਼ਾਰ ਰੁਪਏ ਦੇਣ ਲਈ ਹਾਮੀ ਭਰੀ ਪਰ ਕਿੰਨਰ ਤਾਂ 1.65 ਲੱਖ ਤੋਂ ਘੱਟ ਰਕਮ ਲੈਣ ਨੂੰ ਤਿਆਰ ਤਕ ਨਹੀਂ ਹੋਏ।

Be the first to comment

Leave a Reply