ਸ਼ਹਿਰ ਲਈ ਵਰਦਾਨ ਸਾਬਤ ਹੋਵੇਗੀ, ਬਰਾੜ ਵੱਲੋਂ ਲਿਆਂਦੀ 18 ਕਰੋੜ ਦੀ ਗ੍ਰਾਂਟ

ਬਾਘਾਪੁਰਾਣਾ –  ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਮੁੱਖ ਆਗੂਆਂ ਜਗਸੀਰ ਗਰਗ, ਬਿੱਟੂ ਮਿੱਤਲ, ਗੁਰਦੀਪ ਬਰਾੜ, ਸੁੱਖਾ ਲੰਗੇਆਣਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਹਿੰਮਤ ਸਦਕਾ ਸ਼ਹਿਰ ਨੂੰ 18 ਕਰੋੜ ਰੁਪਏ ਦੀ ਮਿਲੀ ਗ੍ਰਾਂਟ ਸ਼ਹਿਰ ਲਈ ਵਰਦਾਨ ਸਾਬਤ ਹੋਵੇਗੀ, ਜਿਸ ਨਾਲ ਸ਼ਹਿਰ ਦੀ ਦਿੱਖ ਬਦਲ ਜਾਵੇਗੀ। ਆਗੂਆਂ ਨੇ ਕਿਹਾ ਕਿ 10 ਸਾਲਾਂ ‘ਚ ਸ਼ਹਿਰ ਵਿਕਾਸ ਪੱਖੋਂ ਪਛੜ ਗਿਆ ਸੀ ਕਿਉਂਕਿ ਅਕਾਲੀਆਂ ਨੇ ਵਿਕਾਸ ਲਈ ਗ੍ਰਾਂਟਾਂ ਲਿਆਉਣ ਤੋਂ ਚੁੱਪ ਵੱਟੀ ਰੱਖੀ।
ਉਨ੍ਹਾਂ ਕਿਹਾ ਕਿ ਵਿਧਾਇਕ ਬਰਾੜ ਨੇ ਚੋਣਾਂ ਦੌਰਾਨ ਉਹ ਵਾਅਦੇ ਕੀਤੇ ਹਨ, ਜਿਨ੍ਹਾਂ ਨੂੰ ਪਹਿਲੇ ਸਾਲ ‘ਚ ਪੂਰਾ ਕਰ ਲਿਆ ਜਾਵੇਗਾ, ਜਿਸ ਦੀ ਉਦਾਹਰਨ ਵਜੋਂ ਇਕ ਵੱਡੀ ਗ੍ਰਾਂਟ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਲਿਆ ਕੇ ਦਿਖਾ ਦਿੱਤੀ ਹੈ। ਆਗੂਆਂ ਕਿਹਾ ਕਿ ਅਕਾਲੀ ਸੀਵਰੇਜ, ਬਾਈਪਾਸ, ਪਾਰਕ, ਫਾਇਰ ਬ੍ਰਿਗੇਡ, ਕਾਲਜ, ਸਟੇਡੀਅਮ ਬਨਣਾਉਣ ਦੇ ਨਾਂ ‘ਤੇ ਝੂਠ ਬੋਲ ਕੇ ਵੋਟਾਂ ਲੈਂਦੇ ਰਹੇ ਹਨ, ਜਦਕਿ ਸੱਚਾਈ ਇਹ ਹੈ ਕਿ ਇਕ ਵੀ ਪ੍ਰਾਜੈਕਟ ਉਨ੍ਹਾਂ ਵੱਲੋਂ ਪੂਰਾ ਨਹੀਂ ਕੀਤਾ ਗਿਆ। ਸ. ਬਰਾੜ ਵੱਲੋਂ ਵਿਕਾਸ ਲਈ ਚੁੱਕੇ ਕਦਮਾਂ ਨਾਲ ਸ਼ਹਿਰ ਦਾ ਭਵਿੱਖ ਸੁਧਰੇਗਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲੱਬਧ ਹੋਣਗੀਆਂ।
ਇਸ ਸਮੇਂ ਇਕਬਾਲ ਬਰਾੜ ਢਾਬੇ ਵਾਲੇ, ਅਜੇ ਗਰਗ, ਸੁਖਚੈਨ ਨਿਗਾਹਾ, ਸੁੱਖਾ ਲਧਾਈਕੇ, ਜਗਦੇਵ ਸੇਖਾ, ਸੋਨੀ ਘੋਲੀਆ, ਸਤੀਸ਼ ਅਰੋੜਾ, ਬਲਵਿੰਦਰ ਗਰੀਨ ਵਾਲੇ, ਗੁਰਤੇਜ ਗੱਜਣਵਾਲਾ, ਗੁਰਪ੍ਰੀਤ ਸਿੰਘ, ਮਨੀ ਮਿੱਤਲ, ਬਿੱਟੂ ਗਿੱਲ, ਸੇਵਕ ਬਰਾੜ, ਲਵਲੀ ਬਰਾੜ, ਚਰਮਲ ਬਰਾੜ, ਹਰਪਾਲ ਘੋਲੀਆ ਆਦਿ ਹਾਜ਼ਰ ਸਨ।

Be the first to comment

Leave a Reply