ਸ਼ਹਿਰ ਵਿਚ ਰੋਸ਼ ਪ੍ਰਦਰਸ਼ਨ ਕਰਕੇ ਭੱਠਾ ਮਜ਼ਦੂਰ ਯੂਨੀਅਨ ਦੁਆਰਾ ਕੀਤੀ ਗਈ ਵਿਸ਼ਾਲ ਰੈਲੀ

ਗੁਰਦਾਸਪੁਰ — ਵੀਰਵਾਰ ਨੂੰ ਭੱਠਾ ਮਜਦੂਰ ਯੂਨੀਅਨ ਸਬੰਧਤ ਇਫਟੂ ਵੱਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭੱਠਿਆਂ ‘ਤੇ ਹੜਤਾਲ ਕਰਕੇ ਸ਼ਹਿਰ ਵਿਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਤੋਂ ਪਹਿਲਾਂ ਨਹਿਰੂ ਪਾਰਕ ਵਿਚ ਭੱਠਾ ਮਜ਼ਦੂਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਕਮੇਟੀ ਮੈਂਬਰ ਪ੍ਰੇਮ ਮਸੀਹ ਸੋਨਾ, ਜ਼ਿਲਾ ਸਕੱਤਰ ਫੂਲ ਚੰਦ, ਜ਼ਿਲਾ ਆਗੂ ਮਾਹਨਾ ਮਸੀਹ, ਸੁਖਦੇਵ ਬਿੱਟਾ ਅਤੇ ਰਕੇਸ ਮਸੀਹ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਮਿੱਟੀ ਪੁਟਾਈ ਦਾ ਖਰਚਾ ਮਜ਼ਦੂਰਾਂ ਸਿਰ ਪਾਇਆ ਜਾ ਰਿਹਾ ਹੈ, ਬਿਜਲੀ ਦੇ ਬਿਲ ਵਾਧੂ ਵਸੂਲੇ ਜਾ ਰਹੇ ਹਨ, ਜੋ ਅਦਾ ਕਰਨੇ ਮਜ਼ਦੂਰਾਂ ਦੇ ਵੱਸ ਵਿਚ ਨਹੀਂ, ਮਾਲਕਾਂ ਵੱਲੋਂ ਮਜ਼ਦੂਰਾਂ ਦੀਆਂ ਉਯਰਤਾਂ ਦੀ ਅਦਾਇਗੀ ਕੈਸ਼ ਦੇਣ ਦੀ ਬਜਾਏ ਚੈੱਕਾਂ ਰਾਹੀਂ ਕੀਤੀ ਜਾ ਰਹੀ ਹੈ ਅਤੇ ਚੈੱਕ ਕਈ-ਕਈ ਦਿਨ ਕੈਸ਼ ਨਹੀਂ ਹੁੰਦੇ, ਜਿਸ ਕਰਕੇ ਮਜ਼ਦੂਰਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਬਹੁਤੇ ਮਜ਼ਦੂਰ ਪ੍ਰਵਾਸ਼ੀ ਹਨ, ਚੈੱਕ ਕੈਸ਼ ਹੋਣ ‘ਚ ਦੇਰੀ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਈ-ਕਈ ਦਿਨ ਇਥੇ ਹੀ ਵੇਹਲੇ ਬੈਠਣਾ ਪੈਦਾ ਹੈ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਇਕ ਤਾਂ ਭੱਠਿਆਂ ‘ਤੇ ਕੰਮ ਕਰਦੇ ਮਜ਼ਦੂਰਾਂ ਵਾਸਤੇ ਭੱਠਾ ਮਾਲਕਾਂ ਵੱਲੋਂ ਰਹਿਣ ਦਾ ਯੋਗ ਪ੍ਰਬੰਧ ਨਹੀਂ ਕੀਤਾ ਗਿਆ, ਜਿਵੇਂ ਬਹੁਤੇ ਭੱਠਿਆਂ ‘ਤੇ ਟਾਇਲਟ ਬਾਥਰੂਮਾਂ ਦਾ ਪ੍ਰਬੰਧ ਨਹੀਂ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ, ਇਕ ਪਰਿਵਾਰ ਦੇ ਰਹਿਣ ਵਾਸਤੇ 6-6 ਫੁੱਟ ਤੇ 5 ਫੁੱਟ ਉੱਚਾਈ ਦੀਆਂ ਝੁੱਗੀਆਂ ਬਣਾਈਆਂ ਗਈਆਂ ਜੋ ਪਸ਼ੂਆਂ ਦੇ ਰਹਿਣ ਯੋਗ ਨਹੀਂ, ਉਪਰੋਂ ਉਨ੍ਹਾਂ ‘ਤੇ ਵਾਧੂ ਖਰਚੇ ਪਾ ਕੇ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਪਰੰਤ ਐੱਲ. ਸੀ. ਓ. ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।

Be the first to comment

Leave a Reply