ਸ਼ਹੀਦੀ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ ਦਿਨ ਗਦਰ ਮੈਮੋਰੀਅਲ ਸਾਨਫਰਾਸਿਸਕੋ ਫਿਰ ਮਨਾਇਆ ਗਿਆ

ਕੌਸਲੇਟ ਜਨਰਲ ਸ੍ਰੀ ਵੈਂਕਟੇਸ਼ਨ ਅਸ਼ੋਕ ਨੇ ਦਿਤੀ ਸ਼ਰਧਾਜਲੀ

ਨਵੰਬਰ –  ਸਾਨਫਰਾਸਿਸਕੋ  ਅੱਜ ਤੋਂ ਲੱਗਭੱਗ 102 ਸਾਲ ਪਹਿਲਾਂ ਸਰਦਾਰ ਕਰਤਾਰ ਸਿੰਘ ਸਰਾਭਾ ਨੇ 19 ਸਾਲ ਦੀ ਚੜਦੀ ਜਵਾਨੀ ਦੀ ਉਮਰੇ ਆਪਣੇ 6 ਹੋਰ ਸਾਥੀਆ ਨਾਲ ਫਾਂਸੀ ਦਾ ਰੱਸਾ ਚੁੰਮ ਕੇ ਦੇਸ਼ ਲਈ ਕੁਰਬਾਨੀ ਦਿਤੀ ਸੀ। 16 ਨਵੰਬਰ 1915, ਨੂੰ ਲਾਹੌਰ ਜੇਲ ਵਿਚ ਉਨਾਂ ਦੇ ਨਾਲ ਫਾਸ਼ੀ ਚੜਣ ਵਾਲੇ ਸ਼ਹੀਦ ਸ੍ਰ ਬਖਸ਼ੀਸ ਸਿੰਘ, ਸ੍ਰ ਸਰੈਣ ਸਿੰਘ (ਛੋਟਾ), ਸ੍ਰ ਸਰੈਣ ਸਿੰਘ (ਵੱਡਾ), ਸ੍ਰ ਹਰਨਾਮ ਸਿੰਘ, ਸ੍ਰ ਜਗਤ ਸਿੰਘ ਅਤੇ ਸ੍ਰੀ ਵਿਸ਼ਣੂ ਗਿਣੇਸ਼ ਪਿੰਗਲੇ ਸਨ। ਇਨਾਂ ਮਹਾਨ ਸ਼ਹੀਦਾ ਨੂੰ ਯਾਦ ਕਰਨ ਲਈ ਅਤੇ ਉਨਾਂ ਦੀ ਉਸ ਦੇਸ਼ ਭਗਤੀ ਅਤੇ ਲੋਕ ਪੱਖੀ ਸੋਚ ਪ੍ਰਤੀ ਵਚਨ ਵੱਧਦਾ ਦਰਸਾਉਣ ਲਈ ਇਕ ਸਮਾਗਮ 18 ਨਵੰਬਰ ਨੂੰ ਗਦਰ ਮੈਮੋਰੀਅਲ ਸਾਂਨ ਫਰਾਂਸਿਸਕੋ ਵਿਚ ਕੀਤਾ ਗਿਆ।

ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ ਦੇ ਸੱਦੇ ਤੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਕੈਲੇਫੋਰਨੀਆ ਦੇ ਵੱਖ ਵੱਖ ਸ਼ਹਿਰਾ ਤੋਂ ਲੋਕਾਂ ਨੇ ਭਾਰੀ ਗਿਣਤੀ ਵਿਚ ਹਿਸਾ ਲਿਆ। ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੀਆ ਸਹਿਯੋਗੀ ਸੰਸਥਾਵਾ ਗਦਰ ਮੈਮੋਰੀਅਲ ਫਾਉਡੇਸ਼ਨ ਆਫ ਕੈਲੇਫੋਰਨੀਆਂ ਸੈਕਰਾਮੈਟੋ ਵਲੋਂ ਕੁਲਦੀਪ ਸਿੰਘ ਅਟਵਾਲ, ਸੁਰਜੀਤ ਸਿੰਘ ਅਟਵਾਲ, ਹਰਪਾਲ ਸਿੰਘ ਮਾਨ, ਸਤਬੀਰ ਸਿੰਘ ਬਾਜਵਾ ਅਤੇ ਰਵਿੰਦਰ ਸਿੰਘ ਮਾਨ ਨੇ ਹਿਸਾ ਲਿਆ, ਇੰਡੋ ਅਮੈਰੀਕਨ ਦੇਸ਼ ਭਗਤ ਫਾਉਡੇਸ਼ਨ ਬੇ-ਏਰੀਆ ਵਲੋਂ ਪੰਕਜ ਆਂਸਲ ਆਪਣੇ ਸਾਥੀਆ ਨਾਲ ਪਹੁੰਚੇ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਦੀਪ ਸਿੰਘ ਗਿਲ ਅਤੇ ਕੁਲਦੀਪ ਸਿੰਘ ਅਟਵਾਲ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਟੇਜ ਸੈਕਟਰੀ ਹਰਜਿੰਦਰ ਢੇਸੀ ਨੇ ਇਥੇ ਪਹੁੰਚੇ ਹੋਏ ਸਾਰੇ ਲੋਕਾਂ ਦਾ ਇਸ ਇਤਿਹਾਸਿਕ ਥਾਂ ਤੇ ਸਵਾਗਤ ਕਰਦਿਆਂ ਸ਼ਹੀਦਾ ਦੀ ਮਨੁਖਵਾਦੀ ਸੋਚ ਨੂੰ ਆਪਣੀ ਜਿੰਦਗੀ ਵਿਚ ਅਪਣਾਉਣ ਦਾ ਸੱਦਾ ਦਿਤਾ। ਇਸ ਪ੍ਰੋਗਰਾਮ ਵਿਚ ਕੌਸਲੇਟ ਜਨਰਲ ਸ੍ਰੀ ਵੈਕਟੇਸ਼ਨ ਅਸ਼ੋਕ ਅਤੇ ਕਮਿਉਨਟੀ ਮਸਲਿਆ ਦੇ ਕੌਸਲੇਟ ਸ੍ਰੀ ਵੈਕਟਾਂ ਰੱਮਨਾ ਖਾਸ ਤੌਰ ਤੇ ਸ਼ਾਮਲ ਹੋਏ। ਕੌਸਲੇਟ ਜਨਰਲ ਸ੍ਰੀ ਵੈਂਕਟੇਸ਼ਨ ਅਸ਼ੋਕ ਨੇ ਸਭ ਦਾ ਸਵਾਗਤ ਕਰਦਿਆ ਇਸ ਗੱਲ ਤੇ ਖੁਸ਼ੀ ਪਰਗਟ ਕੀਤੀ ਕਿ ਇੰਨੀ ਵੱਡੀ ਗਿਣਤੀ ਵਿਚ ਲੋਕੀ ਸ਼ਾਲਮ ਹੋਣ ਲਈ ਆਏ ਹਨ।ਉਨਾਂ ਨੇ ਅਜਿਹੇ ਪਰੋਗਰਾਮਾ ਲਈ ਕੌਸਲੇਟ ਆਫਸ ਵਲੋਂ ਭਰਪੂਰ ਸਹਿਯੋਗ ਦਾ ਵਾਅਦਾ ਵੀ ਕੀਤਾ। ਉਨਾ ਨੇ ਗਦਰ ਮੈਮੋਰੀਅਲ ਦੀ ਇਮਾਰਤ ਦੀ ਮੁੜ ਉਸਾਰੀ ਲਈ ਆਪਣੀਆਂ ਕੋਸ਼ਿਸਾ ਬਾਰੇ ਵੀ ਦੱਸਿਆ। ਸ੍ਰ ਗੁਰਦੀਪ ਸਿੰਘ ਅਣਖੀ ਨੇ ਗਦਰ ਪਾਰਟੀ ਦੀਆ ਕੁਰਬਾਨੀਆ ਨੂੰ ਯਾਦ ਕਰਦਿਆ ਲੋਕਾਂ ਨੂੰ ਦੇਸ਼ ਦੀ ਏਕਤਾ ਅਖੰਡਤਾ ਅਤੇ ਮਨੁੱਖੀ ਆਜ਼ਾਦੀਆ ਦੀ ਰਾਖੀ ਲਈ ਅਗਾਹਵਧੂ ਸ਼ਕਤੀਆ ਦਾ ਸਾਥ ਦੇਣ ਦਾ ਸੱਦਾ ਦਿਤਾ।ਸ੍ਰ ਮਲਕੀਤ ਸਿੰਘ ਕਿੰਗਰਾ ਨੇ ਵੀ ਆਪਣੀ ਰੌਚਕ ਤਕਰੀਰ ਰਾਹੀ ਕਵਿਤਾਵਾ ਦੇ ਹਵਾਲੇ ਦੇ ਕੇ ਸੱਚੇ ਸੁਚੇ ਦੇਸ਼ ਭਗਤ ਪਰਵਾਨਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੁਰਿੰਦਰ ਮੰਢਾਲੀ ਨੇ ਕੁਝ ਪਿਛਾਹਖਿਚੂ ਤਾਕਾਤਾਂ ਵਲੋਂ ਸ਼ਹੀਦਾ ਨੂੰ ਜਾਤਾਂ ਪਾਤਾ ਅਤੇ ਧਰਮਾ ਜਾਂ ਇਲਾਕਿਆ ਦੇ ਨਾਂ ਤੇ ਵੰਡਣ ਦੀ ਨਿਖੇਧੀ ਕੀਤੀ। ਹੋਰ ਬੁਲਾਰਿਆ ਵਿਚ ਅਮਰੀਕ ਸਿੰਘ ਕਾਨਕਰਡ, ਹਰਨੇਕ ਸਿੰਘ, ਰੂਬਲ ਸਿੰਘ ਸ਼ਾਮਲ ਸਨ। ਬਹੁਤੇ ਬੁਲਾਰਿਆ ਨੇ ਭਾਰਤ ਵਿਚ ਘਟ ਗਿਣਤੀਆ ਤੇ ਹੋ ਰਹੇ ਹਮਲਿਆ ਤੇ ਚਿੰਤਾ ਵੀ ਪ੍ਰਗਟਾਈ ਅਤੇ ਲੋਕਾਂ ਨੂੰ ਸਮਾਜ ਵਿਰੋਧੀ ਤਾਕਤਾ ਪ੍ਰਤੀ ਚੌਕਸ ਰਹਿਣ ਦੀ ਅਪੀਲ ਕੀਤੀ।

ਪ੍ਰੋਰਗਰਾਮ ਦੀ ਸ਼ੁਰੂਆਤ ਵਿਚ ਲਾਲ ਚੰਦ ਜਮਲਾ ਦੀ ਗਾਇਕੀ ਨੂੰ ਪ੍ਰਣਾਏ ਗਾਇਕ ਰਾਜਿੰਦਰ ਸਿੰਘ ਬਰਾੜ ਨੇ ਦੇਸ਼ ਭਗਤੀ ਦੇ ਗੀਤਾ ਨਾਲ ਕੀਤੀ।ਰਣਜੀਤ ਜੋਤ ਨੇ ਵੀ ਆਪਣੀ ਬਲੁੰਦ ਆਵਾਜ ਵਿਚ ਯੋਧਿਆ ਦੀਆ ਵਾਰਾ ਗਾ ਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਟ ਕੀਤੀ। ਹਰਜੀਤ ਸਿੰਘ ਮਰਸਿਡ ਨੇ ਦੇਸ਼ ਭਗਤੀ ਦੇ ਅਤੇ ਸਮਾਜਿਕ ਸਰੋਕਾਰਾ ਨੂੰ ਪਰਣਾਏ ਆਪਣੇ ਲਿਖੇ ਹੋਏ ਗੀਤਾ ਰਾਹੀ ਸ਼ਰਧਾਜਲੀ ਭੇਟ ਕੀਤੀ।ਸ਼ਰਨਜੀਤ ਧਾਲੀਵਾਲ ਨੇ ਪੰਜਾਬ ਦੇ ਆਜ਼ਾਦੀ ਤੋਂ  ਬਾਅਦ ਦੇ ਇਤਿਹਾਸ ਨੂੰ ਪ੍ਰਗਟਾਉਦੀ ਇਕ ਖੂਬਸੂਰਤ ਕਵਿਤਾ ਸੁਣਾਈ। ਕਰਤਾਰ ਸਿੰਘ ਕਰਮਨ ਨੇ ਵੀ ਇਕ ਕਵਿਤਾ ਰਾਹੀ ਸ਼ਹੀਦਾ ਨੂੰ ਸ਼ਰਧਾਜਲੀ ਭੇਟ ਕੀਤੀ।

ਅਖੀਰ ਵਿਚ ਸ੍ਰ ਜਸਵੰਤ ਸਿੰਘ ਮਾਨ ਹੁਰਾ ਨੇ ਸ਼ਹੀਦਾ ਦੀ ਸੋਚ ਪ੍ਰਤੀ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੀ ਵਚਨ ਵੱਧਤਾ ਨੂੰ ਦੁਹਰਾਇਆ। ਉਨਾਂ ਨੇ ਇਸ ਪ੍ਰੋਗਰਾਮ ਵਿਚ ਪਹੁੰਚੇ ਹੋਏ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਕੌਸਲੇਟ ਆਫਿਸ ਦੇ ਸਹਿਯੋਗ ਦੀ ਸਰਾਹਨਾ ਵੀ ਕੀਤੀ। ਚਾਹ ਪਾਣੀ ਦੀ ਸੇਵਾ ਨਵਦੀਪ ਸਿੰਘ

Be the first to comment

Leave a Reply