ਸ਼ਹੀਦ ਊਧਮ ਸਿੰਘ ਸੁਨਾਮ ਦੀ 77 ਵੀਂ ਸ਼ਹੀਦੀ ਵਰ•ੇਗੰਢ ਦੇਸ਼ ਭਗਤ ਯਾਦਗਾਰੀ ਸੁਸਾਇਟੀ ਨੇ ਸੰਕਲਪ ਦਿਵਸ ਦੇ ਰੂਪ ‘ਚ ਮਨਾਈ

ਲੁਧਿਆਣਾ –  ਭਾਰਤ ਦੇ ਆਜਾਦੀ ਸੰਗ੍ਰਾਮ ‘ਚ ਅਹਿਮ ਭੂਮਿਕਾ  ਨਿਭਾਅ ਕੇ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦਾ 77 ਵਾਂ ਸ਼ਹੀਦੀ ਦਿਵਸ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਸੁਸਾਇਟੀ ਦੇ ਚੇਅਰਮੈਨ ਰਾਜੇਸ਼ ਰੁਦਰਾ ਅਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸ੍ਰਪ੍ਰਸਤੀ ਹੇਠ ਸੰਕਲਪ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇਸ ਸਮੇਂ ਰਾਜੇਸ਼ ਜੋਸ਼ੀ, ਮੋਤੀ ਸੂਦ, ਰਜਿੰਦਰ ਚੋਪੜਾ ਸਕੱਤਰ ਪੰਜਾਬ ਕਾਂਗਰਸ, ਵਿਜੇ ਸ਼ਰਮਾ, ਨਿਰਮਲ ਕੈੜਾ, ਸੁਰਿੰਦਰ ਸਿੰਘ ਛਿੰਦਾ, ਰੇਸ਼ਮ ਸਿੰਘ ਸੱਗੂ, ਸੰਜੇ ਸ਼ਰਮਾ ਵਿਸ਼ੇਸ ਤੋਰ ਤੇ ਹਾਜਿਰ ਸਨ।
ਰੁਦਰਾ ਅਤੇ ਬਾਵਾ ਨੇ ਕਿਹਾ ਕਿ ਭਾਰਤ ਨੂੰ ਆਜਾਦੀ ਦਿਵਾਉਣ ਵਾਲੇ ਮਹਾਨ ਦੇਸ਼ ਭਗਤਾਂ ਦੇ ਦਿਹਾੜੇ ਮਨਾਉਣਾ ਉਨ•ਾਂ ਦੇ ਸ਼ੰਘਰਸਮਈ ਜੀਵਨ ਤੇ ਵਿਚਾਰਾਂ ਕਰਨੀਆ, ਆਉਣ ਵਾਲੀਆਂ ਪੀੜੀਆ ਨੂੰ ਸੇਧ ਦੇਣਾ ਹੈ। ਉਨ•ਾਂ ਕਿਹਾ ਕਿ ਅੱਜ ਲੋੜ ਹੈ ਕਿ ਨੋਜਵਾਨ ਪੀੜੀ ਮਹਾਨ ਦੇਸ਼ ਭਗਤਾਂ ਦੇ ਜੀਵਨ ਨੂੰ ਸੋਚੇ, ਸਮਝੇ, ਵਿਚਾਰੇ ਅਤੇ ਅਮਲ ਵਿਚ ਲਿਆਏ, ਤਦ ਹੀ ਅਸੀ ਮਹਾਨ ਸ਼ਹੀਦਾ ਦੇ ਸੁਪਨਿਆ ਦਾ ਭਾਰਤ ਬਣਾ ਸਕਦੇ ਹਾ। ਉਨ•ਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਸਾਨੂੰ ਦੇਸ਼ ਭਗਤੀ ਦਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੰਦੀ ਹੈ।

Be the first to comment

Leave a Reply