ਸ਼ਹੀਦ ਕੁਲਦੀਪ ਰਾਏ ਦਾ ਪੂਰੇ ਰਾਜਕੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ

ਹਮੀਰਪੁਰ— ਹਮੀਰਪੁਰ ਜ਼ਿਲੇ ਦੇ ਟਿੱਕਰ ਖਾਤਰੀਆ ਦੇ ਸੀ.ਆਰ.ਪੀ.ਐਫ ਜਵਾਨ ਦਾ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਣ ਕਾਰਨ ਨਵੇਂ ਸਾਲ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਜਾਣਕਾਰੀ ਮੁਤਾਬਕ ਟਿੱਕਰ ਖਾਤਰੀਆ ਪੰਚਾਇਤ ਦੇ ਕੁਲਦੀਪ ਰਾਏ ਉਮਰ 56 ਸਾਲਾ ਐਤਵਾਰ ਨੂੰ ਕਸ਼ੀਮਰ ਦੇ ਪੁਲਵਾਮਾ ਜ਼ਿਲੇ ਦੇ ਲੋਥਪੋਰਾ ਸਥਿਤ ਸੀ.ਆਰ.ਪੀ.ਐਫ ਟ੍ਰੇਨਿੰਗ ਸੈਂਟਰ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸਨ। ਪਰਿਵਾਰ ਲਈ ਜਿੱਥੇ ਨਵੇਂ ਸਾਲ ਦੀ ਵਧਾਈ ਮਿਲਣੀ ਸੀ ਉਥੇ ਹੀ ਮੌਤ ਦੀ ਸੂਚਨਾ ਮਿਲਣ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਇਸ ਹਮਲੇ ‘ਚ ਹਿਮਾਚਲ ਦੇ ਜਵਾਨ ਸਮੇਤ ਪੰਜ ਜਵਾਨ ਸ਼ਹੀਦ ਹੋਏ ਹਨ ਅਤੇ 12 ਘੰਟੇ ਤੱਕ ਚਲੇ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ। ਸ਼ਹੀਦ ਕੁਲਦੀਪ ਰਾਏ ਦੀ ਮ੍ਰਿਤ ਦੇਹ ਦੁਪਹਿਰ ਬਾਅਦ ਜਿਸ ਤਰ੍ਹਾਂ ਹੀ ਪਿੰਡ ਪੁੱਜੀ ਤਾਂ ਪੂਰਾ ਪਿੰਡ ਦੁੱਖੀ ਹੋ ਗਿਆ। ਪਿੰਡ ਦੇ ਸਮਸ਼ਾਨ ਘਾਟ ‘ਚ ਪੂਰੇ ਰਾਜਕੀ ਸਨਮਾਨ ਨਾਲ ਕੁਲਦੀਪ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ‘ਤੇ ਭੋਰੰਜ ਦੀ ਵਿਧਾਇਕ ਕਮਲੇਸ਼ ਕੁਮਾਰੀ, ਐਸ.ਪੀ ਰਮਨ ਕੁਮਾਰ ਮੀਣਾ, ਕਾਂਗਰਸੀ ਨੇਤਾ ਸੁਰੇਸ਼ ਕੁਮਾਰ, ਸਾਬਕਾ ਐਮ.ਐਲ.ਏ ਅਨਿਲ ਧੀਮਾਨ, ਐਸ.ਡੀ.ਐਮ ਭੋਰੰਜ ਨਰਿੰਦਰ ਕੁਮਾਰ ਦੇ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ। ਸ਼ਹੀਦ ਕੁਲਦੀਪ ਰਾਏ ਦੇ ਬੇਟੇ ਮਿਥੀਲੇਸ਼ ਨੇ ਕਿਹਾ ਕਿ ਮੇਰੇ ਪਿਤਾ ਦੀ ਸ਼ਹਾਦਤ ਦਾ ਜ਼ਾਮ ਪਿਆ ਹੈ ਅਤੇ ਮੈਨੂੰ ਉਨ੍ਹਾਂ ‘ਤੇ ਮਾਣ ਹੈ। ਸਾਬਕਾ ਵਿਧਾਇਕ ਅਨਿਲ ਧੀਮਾਨ ਨੇ ਕਿਹਾ ਕਿ ਬਹੁਤ ਹੀ ਦੁੱਖ ਦਾ ਸ਼ੰਦੇਸ਼ ਹੈ ਕਿ ਅਤੇ ਸਾਰੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦੇ ਹਨ। ਕਾਂਗਰਸੀ ਨੇਤਾ ਸੁਰੇਸ਼ ਕੁਮਾਰ ਨੇ ਸ਼ਹੀਦ ਕੁਲਦੀਪ ਦੀ ਕੁਰਬਾਣੀ ‘ਤੇ ਦੁੱਖ ਵਿਅਕਤ ਕੀਤਾ ਅਤੇ ਪਰਿਵਾਰ ਲਈ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਭੋਰੰਜ ਨੂੰ ਮਾਣ ਹੈ ਕਿ ਦੇਸ਼ ਲਈ ਆਪਣੀ ਕੁਰਬਾਣੀ ਦਿੱਤੀ ਹੈ। ਕੁਲਦੀਪ ਰਾਏ ਨੇ 2 ਸਾਲ ਬਾਅਦ ਰਿਟਾਇਰਮੈਂਟ ‘ਤੇ ਆਉਣਾ ਸੀ ਅਤੇ ਕੁਲਦੀਪ ਹੁਣ 2 ਦਸੰਬਰ ਨੂੰ ਹੀ ਛੁੱਟੀ ਕਰਕੇ ਵਾਪਸ ਗਏ ਸੀ। ਪਰਿਵਾਰ ‘ਚ ਮਾਂ, ਪਤਨੀ ਅਤੇ ਤਿੰਨ ਬੇਟੇ ਹਨ, ਜਿਨ੍ਹਾਂ ਦਾ ਸੂਚਨਾ ਮਿਲਣ ਦੇ ਬਾਅਦ ਬੁਰਾ ਹਾਲ ਹੈ।

Be the first to comment

Leave a Reply