ਸ਼ਹੀਦ ਸੁਖਦੇਵ ਸਿੰਘ ਜੀ ਦਾ 111ਵਾਂ ਜਨਮ ਦਿਵਸ ਮਨਾਇਆ ਗਿਆ

ਪਟਿਆਲਾ – ਭਾਰਤ ਦੇਸ਼ ਦੀ ਅਜਾਦੀ ਦੇ ਲਈ ਸ਼ਹੀਦ ਹੋਏ ਪੰਜਾਬ ਦੇ ਪੁੱਤਰ ਸ਼ਹੀਦ ਸੁਖਦੇਵ ਸਿੰਘ ਜੀ ਦਾ 111ਵਾਂ ਜਨਮ ਦਿਵਸ ਹੈ।
ਇਸ ਦੇ ਸਬੰਧ ਵਿਚ ਵੰਦੇ ਮਾਤਰਮ ਦਲ ਵਲੋਂ ਸਰਕਾਰੀ ਸਕੂਲ ਸਨੌਰੀ ਅੱਡਾ ਵਿਚ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਜਾਣ ਪਹਿਚਾਣ ਕਰਨ ਦੇ ਲਈ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਵਰਦੀਆਂ ਦੇ ਕੇ ਸਕੂਲ ਵਿਚ ਸ਼ਹੀਦ ਸੁਖਦੇਵ ਸਿੰਘ ਦਾ ਜਨਮ ਦਿਨ ਮਨਾਇਆ ਗਿਆ।

ਇਸ ਪ੍ਰੋਗਰਾਮ ਵਿਚ ਕਾਂਗਰਸ ਪਾਰਟੀ ਦੇ ਤਰਫ ਤੋਂ ਅਰਬਨ ਡਿਵੈਪਲਮੈਂਟ ਦੇ ਚੇਅਰਮੈਨ ਸ੍ਰੀ ਸੰਜੀਵ ਸ਼ਰਮਾਂ ਬਿੱਟੂ, ਆਮ ਆਦਮੀ ਦੀ ਤਰਫ ਤੋਂ ਡਾ. ਬਲਬੀਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਤਰਤ ਤੋਂ ਨੌਜਵਾਨਾਂ ਦੇ ਪ੍ਰਤੀਨਿਧੀ ਰੋਹਿਤ ਠਾਕੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਸੰਜੀਵ ਬਿਟੂ ਨੇ ਇੱਥੇ ਵੰਦੇ ਮਾਤਰਮ ਅਤੇ ਸਕੂਲ ਮੇਨੈਜਮੈਂਟ ਦਾ ਧੰਨਵਾਦ ਕੀਤਾ ਉੱਥੇ ਹੀ ਬੱਚਿਆਂ ਅਤੇ ਪ੍ਰਿੰਸੀਪਲ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਸਕੂਲਾਂ ਦੇ ਲਈ ਬਹੁਤ ਹੀ ਵਧੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ ਅਤੇ ਇਹ ਯੋਜਨਾਵਾਂ ਜਲਦ ਹੀ ਲਾਗੂ ਹੋਣਗੀਆਂ। ਇਸ ਦੇ ਨਾਲ ਹੀ ਬੂਟ ਜੀ ਨੇ ਵੰਦੇ ਮਾਤਰਮ ਦਲ ਦੀ ਵਲੋਂ ਨਿਭਾਈ ਜਾ ਰਹੀ ਪਸ਼ੂਆਂ, ਇਨਸਾਨਾਂ ਅਤੇ ਸਮਾਜ ਲਈ ਸੇਵਾਵਾਂ ਦੀ ਵੀ ਤਾਰੀਫ ਕੀਤੀ। ਡਾ. ਬਲਬੀਰ ਸਿੰਘ ਨੇ ਵੰਦੇ ਮਾਤਰਮ ਦਲ ਅਤੇ ਸਕੂਲ ਮੈਨੇਜਮੈਂਟ ਦਾ ਬਹੁਤ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੂੰ ਖੂਬ ਪੜ ਲਿਖ ਕੇ ਉਜਵਲ Îਭੱਿਵਖ ਬਣਾਉਣ ਦੀ ਪ੍ਰੇਰਣਾਂ ਦਿੱਤੀ। ਇਸ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਕਰਦੇ ਹੋਏ ਗੁਰਮੁੱਖ ਸਿੰਘ ਗੁਰੂ ਨੇ ਬੱਚਿਆ ਨੂੰ ਸ਼ਹੀਦਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰੇਨੂ ਥਾਪਰ ਦਾ ਧੰਨਵਾਦ ਦਿੱਤਾ । ਇਸ ਪ੍ਰੋਗਰਾਮ ਵਿਚ ਤੇਜਿੰਦਰ ਮੇਹਤਾ, ਰਾਜੇਸ਼ ਖੰਨਾ ਸਮਾਜ ਸੇਵਕ, ਸੁਸ਼ੀਲ ਨਈਅਰ , ਅਨੁਰਾਗ ਸ਼ਰਮਾਂ, ਦੀਪਕ ਸ਼ਰਮਾਂ, ਸ਼ੂਭਮ ਕੌਸ਼ਲ ਦੇ ਇਲਾਵਾ ਵੰਦੇ ਮਾਤਰਮ ਦਲ ਦੇ ਹੋਰ ਮੈਂਬਰ ਵੀ ਮੌਜੂਦ ਸਨ।

Be the first to comment

Leave a Reply