ਸ਼ਾਰਾਪੋਵਾ ਚਾਈਨਾ ਓਪਨ ‘ਚੋਂ ਬਾਹਰ

ਬੀਜਿੰਗ— ਸਾਬਕਾ ਨੰਬਰ ਇਕ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਸਿਮੋਨਾ ਹਾਲੇਪ ਨੇ ਇਥੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਰਾਊਂਡ ‘ਚ ਹਰਾ ਕੇ ਬਾਹਰ ਕਰ ਦਿੱਤਾ, ਜਦਕਿ ਪੁਰਸ਼ ਸਿੰਗਲਜ਼ ‘ਚ ਆਸਟ੍ਰੇਲੀਆ ਦੇ ਨਿਕ ਕ੍ਰਿਗੀਓਸ ਨੇ ਪਹਿਲਾ ਅੜਿੱਕਾ ਪਾਰ ਕਰ ਲਿਆ ਹੈ।
ਹਾਲੇਪ ਨੇ ਵਿਸ਼ਵ ‘ਚ 104ਵੀਂ ਰੈਂਕਿੰਗ ‘ਤੇ ਖਿਸਕ ਗਈ ਸ਼ਾਰਾਪੋਵਾ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾਇਆ। ਅਪ੍ਰੈਲ ‘ਚ ਆਪਣੀ 15 ਮਹੀਨਿਆਂ ਦੀ ਪਾਬੰਦੀ ਖਤਮ ਕਰਨ ਤੋਂ ਬਾਅਦ ਹੀ ਰੂਸੀ ਖਿਡਾਰਨ ਇਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ। 30 ਸਾਲਾ ਸ਼ਾਰਾਪੋਵਾ ਦੀ ਮੈਚ ਵਿਚ ਖਰਾਬ ਸ਼ੁਰੂਆਤ ਰਹੀ, ਜਿਸ ਦਾ ਫਾਇਦਾ ਚੁੱਕ ਕੇ ਹਾਲੇਪ ਨੇ ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੂੰ ਬਾਹਰ ਕਰ ਦਿੱਤਾ।

Be the first to comment

Leave a Reply