ਸ਼ਾਹਰੁਖ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦਾ ਲਾਡਲਾ ਆਮ ਬੱਚਿਆਂ ਵਾਂਗ ਜ਼ਿੰਦਗੀ ਗੁਜਾਰੇ

ਮੁੰਬਈ — ਬਾਲੀਵੁੱਡ ਇੰਡਸਟਰੀ ਨਾਲ ਜੁੜੇ ਬੱਚਿਆਂ ਨੂੰ ਸਾਧਾਰਨ ਜ਼ਿੰਦਗੀ ਜਿਊਣ ਦਾ ਮੌਕਾ ਬੇਹੱਦ ਘੱਟ ਮਿਲਦਾ ਹੈ। ਉਨ੍ਹਾਂ ਦੇ ਇਕੱਲੇ ਆਉਣ ਜਾਣ ‘ਤੇ ਸਖਤ ਪ੍ਰਾਬੰਧੀ ਲੱਗੀ ਹੁੰਦੀ ਹੈ ਤੇ ਮੀਡੀਆ ਹਮੇਸ਼ਾ ਹੀ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੀ ਹੈ। ਇੰਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਸ਼ਾਹਰੁਖ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦਾ ਲਾਡਲਾ ਬੇਟਾ ਅਬਰਾਮ ਆਮ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਗੁਜਾਰੇ ਤੇ ਹੋਰਨਾਂ ਬੱਚਿਆਂ ਵਾਂਗ ਹੀ ਹੱਸੇ-ਖੇਡੇ। ਇਸ ਲਈ ਸ਼ਾਹਰੁਖ ਖਾਨ ਤੇ ਗੌਰੀ ਖਾਨ ਨੇ ਅਬਰਾਮ ਨੂੰ ਇਕ ਟ੍ਰੀ-ਹਾਊਸ ਤੋਹਫੇ ‘ਚ ਦਿੱਤਾ ਹੈ। ਇਸ ਘਰ ‘ਚ ਅਬਰਾਮ ਖੇਡੇਗਾ ਤੇ ਦਰੱਖਤਾਂ ‘ਤੇ ਚੜ੍ਹ ਕੇ ਖੂਬ ਮਸਤੀ ਵੀ ਕਰੇਗਾ। ਸ਼ਾਹਰੁਖ ਖਾਨ ਨੇ ਇਹ ਟ੍ਰੀ-ਹਾਊਸ ਮੰਨਤ ‘ਚ ਹੀ ਬਣਵਾਇਆ ਹੈ। ਇਸ ਨੂੰ ਮਸ਼ਹੂਰ ਫਿਲਮ ਪ੍ਰੋਡਕਸ਼ਨ ਡਿਜ਼ਾਈਨਰਸਾਬੂ ਸਿਰਿਲ ਨੇ ਡਿਜ਼ਾਈਨ ਕੀਤਾ ਹੈ। ਇਸ ਘਰ ‘ਚ ਖੇਡਣ ਲਈ ਵਧੀਆ ਵਿਹੜਾ ਹੈ। ਇਸ ‘ਚ ਸੁਰੱਖਿਆ ਗਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।

Be the first to comment

Leave a Reply