ਸ਼ਾਹਰੁਖ ਵਲੋਂ ਤਾਰੀਫ ਦੇ ਸ਼ਬਦ ਸੁਣਨਾ ਮਾਣ ਵਾਲੀ ਗੱਲ : ਨੂਰਾਂ ਭੈਣਾਂ

ਜਲੰਧਰ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਵਲੋਂ ਆਪਣੇ ਪੰਜਾਬ ਦੌਰੇ ਸਮੇਂ ਕੀਤੀ ਤਾਰੀਫ ਤੋਂ ਨੂਰਾਂ ਭੈਣਾਂ ਫੁੱਲੀਆਂ ਨਹੀਂ ਸਮਾ ਰਹੀਆਂ। ਜਲੰਧਰ ਦੀਆਂ ਰਹਿਣ ਵਾਲੀਆਂ ਸੁਲਤਾਨਾ ਨੂਰਾਂ ਤੇ ਜੋਤੀ ਨੂਰਾਂ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਬਾਲੀਵੁੱਡ ‘ਚ ਰਾਜ ਕਰਨ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਵਲੋਂ ਉਨ੍ਹਾਂ ਦੀ ਤਾਰੀਫ ਕਰਨਾ ਮਾਣ ਵਾਲੀ ਗੱਲ ਹੈ।ਨੂਰਾਂ ਭੈਣਾਂ ਨੇ ਸ਼ਾਹਰੁਖ ਖਾਨ ਦੀ ਨਵੀਂ ਆ ਰਹੀ ਫਿਲਮ ‘ਜਬ ਹੈਰੀ ਮੈੱਟ ਸੇਜਲ’ ‘ਚ ‘ਬਟਰਫਲਾਈ’ ਗੀਤ ਗਾਇਆ ਹੈ। ਸ਼ਾਹਰੁਖ ਨੇ ਪੰਜਾਬ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ‘ਹਾਈਵੇ’ ਫਿਲਮ ‘ਚ ਨੂਰਾਂ ਭੈਣਾਂ ਦਾ ਗੀਤ ਸੁਣਿਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਖਾਸ ਤੌਰ ‘ਤੇ ਨੂਰਾਂ ਭੈਣਾਂ ਨੂੰ ਆਪਣੀ ਫਿਲਮ ‘ਚ ਗੀਤ ਗਾਉਣ ਦੀ ਬੇਨਤੀ ਕੀਤੀ ਸੀ।

Be the first to comment

Leave a Reply