ਸ਼ਿਬਾਲੀਦਿਆਨ ਸ਼ਹਿਰ ਵਿਚ ਇਕ ਪਿੰਡ ਦੀ ਇਮਾਰਤ ਨੂੰ ਲੱਗੀ ਅੱਗ

ਬੀਜਿੰਗ— ਬੀਜਿੰਗ ਦੇ ਚਾਓਯਾਂਗ ਜ਼ਿਲੇ ਵਿਚ ਅੱਜ ਭਾਵ ਬੁੱਧਵਾਰ ਤੜਕੇ ਇਕ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਹਨ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਹੈ ਕਿ ਅੱਗ ਸ਼ਿਬਾਲੀਦਿਆਨ ਸ਼ਹਿਰ ਵਿਚ ਇਕ ਪਿੰਡ ਦੀ ਇਮਾਰਤ ਵਿਚ ਲੱਗੀ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਅੱਗ ਇਲੈਕਟ੍ਰਿਕ ਸਾਈਕਲ ‘ਚੋਂ ਨਿਕਲੀ ਚਿੰਗਾੜੀ ਨਾਲ ਲੱਗੀ। ਬੀਜਿੰਗ ‘ਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। 19 ਨਵੰਬਰ ਨੂੰ ਇਕ ਘਰ ਵਿਚ ਲੱਗੀ ਅੱਗ ਨਾਲ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋ ਗਏ ਸਨ।

Be the first to comment

Leave a Reply