ਸ਼ਿਵਪਾਲ ਯਾਦਵ ਨੇ ਬਣਾਈ ਨਵੀਂ ਪਾਰਟੀ, ਮੁਲਾਇਮ ਸਿੰਘ ਨੂੰ ਬਣਾਇਆ ਪ੍ਰਧਾਨ

ਲਖਨਊ, : ਉਤਰ ਪ੍ਰਦੇਸ਼ ‘ਚ ਸੱਤਾ ਤੋਂ ਬਾਹਰ ਹੋਈ ਸਮਾਜਵਾਦੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਨੇ ਸਮਾਜਵਾਦੀ ਸੈਕੂਲਰ ਦੇ ਨਾਮ ਤੋਂ ਨਵੀਂ ਪਾਰਟੀ ਦਾ ਗਠਨ ਕੀਤਾ ਹੈ ਤੇ ਇਸ ਪਾਰਟੀ ਦਾ ਮੁਲਾਇਮ ਸਿੰਘ ਯਾਦਵ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਸ਼ਿਵਪਾਲ ਯਾਦਵ ਨੇ ਕਿਹਾ ਕਿ ਨੇਤਾ ਜੀ ਦੇ ਸਨਮਾਨ ਖਾਤਰ ਨਵੀਂ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਟਾਵਾ ‘ਚ ਇਸ ਦੇ ਸੰਕੇਤ ਦਿੱਤੇ ਸੀ, ਹਾਲਾਂਕਿ ਉਸ ਦੌਰਾਨ ਉਨ੍ਹਾਂ ਨੇ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੂੰ ਕਿਹਾ ਸੀ ਕਿ ਉਹ ਇਸ ਅਹੁਦੇ ਨੂੰ ਛੱਡ ਦੇਣ ਅਤੇ ਉਨ੍ਹਾਂ ਦੀ ਥਾਂ ਮੁਲਾਇਮ ਸਿੰਘ ਨੂੰ ਰਾਸ਼ਟਰੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਯੂਪੀ ਚੋਣਾਂ ਤੋਂ ਬਾਅਦ ਹੀ ਇਟਾਵਾ ਦੇ ਜਸਵੰਤ ਨਗਰ ਤੋਂ ਵਿਧਾਇਕ ਅਤੇ ਸਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਿਵਪਾਲ ਯਾਦਵ ਲਗਾਤਾਰ ਅਖਿਲੇਸ਼ ਅਤੇ ਪਾਰਟੀ ਦੇ ਜਨਰਲ ਸੈਕਟਰੀ ਰਾਮਗੋਪਾਲ ਯਾਦਵ ‘ਤੇ ਨਿਸ਼ਾਨਾ ਬਿੰਨਦੇ ਆ ਰਹੇ ਹਨ।

Be the first to comment

Leave a Reply