ਸ਼ਿਵਰਾਤਰੀ ਦਾ ਪ੍ਰਸਾਦ ਖਾਣ ਕਾਰਨ ਕਰੀਬ ਡੇਢ ਹਜ਼ਾਰ ਲੋਕ ਬੀਮਾਰ

ਬਰਵਾਨੀ— ਮੱਧ ਪ੍ਰਦੇਸ਼ ਦੇ ਬਰਵਾਨੀ ਦੇ ਇਕ ਆਸ਼ਰਮ ‘ਚ ਸ਼ਿਵਰਾਤਰੀ ਦਾ ਪ੍ਰਸਾਦ ਖਾਣ ਕਾਰਨ ਕਰੀਬ ਡੇਢ ਹਜ਼ਾਰ ਲੋਕ ਬੀਮਾਰ ਹੋ ਗਏ। ਸ਼ਿਵਰਾਤਰੀ ਮੌਕੇ ਆਸ਼ਰਮ ‘ਚ ਖਿਚੜੀ ਦਾ ਪ੍ਰਸਾਦ ਬਣਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਪਿੰਡ ਵਾਲੇ ਲੋਕਾਂ ਦਾ ਪੇਟ ਦਰਦ ਹੋਣ ਲੱਗਾ ਅਤੇ ਉਲਟੀਆਂ ਆਉਣ ਲੱਗੀਆਂ। ਇਸ ਉਪਰੰਤ ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਬਰਵਾਨੀ ਦੇ ਜ਼ਿਲਾ ਕਲੈਕਟਰ ਤੇਜਸਵੀ ਐੱਸ. ਨਾਇਕ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਹਾਲਾਤ ਸਹੀ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਮੇਂ ‘ਤੇ ਹਸਪਤਾਲ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ‘ਚ ਪੁਲਸ ਕਰਮਚਾਰੀ ਲੱਗੇ ਮੌਜੂਦ ਹਨ। ਡੀ. ਐੱਮ. ਨੇ ਦੱਸਿਆ ਕਿ 2 ਪ੍ਰਾਈਵੇਟ ਹਸਪਤਾਲਾਂ ‘ਚ ਵੀ ਪੀੜਤਾਂ ਨੂੰ ਦਾਖਲ ਕਰਾਇਆ ਗਿਆ ਹੈ, ਜਿਥੇ ਹਾਲਾਤ ਅਜੇ ਕੰਟਰੋਲ ‘ਚ ਹਨ, ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜ਼ਿਲਾ ਹਸਪਤਾਲ ‘ਚ ਵੀ ਇਨ੍ਹਾਂ ਮਰੀਜ਼ਾਂ ਦੇ ਇਲਾਜ ‘ਚ ਲਾਪਰਵਾਹੀ ਸਾਹਮਣੇ ਆਈ ਹੈ। ਮਰੀਜ਼ਾਂ ਨੂੰ ਹਸਪਤਾਲ ‘ਚ ਜ਼ਮੀਨ ‘ਤੇ ਹੀ ਲੰਮੇ ਪਾ ਕੇ ਇਲਾਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

Be the first to comment

Leave a Reply