ਸ਼ਿਵ ਸੈਨਾ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦੇ ਹੋਏ ਸਵਾਲ ਕੀਤਾ ਕਿ ਉਸ ਨੇ ਨਿਤੀਸ਼ ਕੁਮਾਰ ਨਾਲ ਗਠਜੋੜ ਕੀ ‘ਪਾਕਿਸਤਾਨ ਨੂੰ ਖੁਸ਼’ ਕਰਨ ਕੀਤਾ ਲਈ

ਮੁੰਬਈ — ਬਿਹਾਰ ਦੇ ਤਾਜ਼ਾ ਸਿਆਸੀ ਘਟਨਾਕ੍ਰਮ ‘ਤੇ ਕੇਂਦਰ ਅਤੇ ਮਹਾਰਾਸ਼ਟਰ ‘ਚ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਸ਼ਿਵ ਸੈਨਾ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦੇ ਹੋਏ ਸਵਾਲ ਕੀਤਾ ਕਿ ਉਸ ਨੇ ਨਿਤੀਸ਼ ਕੁਮਾਰ ਨਾਲ ਗਠਜੋੜ ਕੀ ‘ਪਾਕਿਸਤਾਨ ਨੂੰ ਖੁਸ਼’ ਕਰਨ ਲਈ ਕੀਤਾ।
ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ‘ਚ ਅੱਜ ਲਿਖੇ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਮੌਜੂਦਾ ਸਿਆਸਤ ‘ਚ ‘ਨੈਤਿਕਤਾ ਅਤੇ ਆਦਰਸ਼ਾਂ’ ਦੀ ਕੋਈ ਥਾਂ ਨਹੀਂ।’ ਸੰਪਾਦਕੀ ‘ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਸਮੇਂ ਕਿਹਾ ਸੀ ਕਿ ਜੇਕਰ ਸੂਬੇ ‘ਚ ਨਿਤੀਸ਼ ਦੀ ਜਿੱਤ ਹੁੰਦੀ ਹੈ ਤਾਂ ਪਾਕਿਸਤਾਨ ਇਸ ਦੀ ਖੁਸ਼ੀ ਮਨਾਏਗੀ। ਪਾਰਟੀ ਨੇ ਕਿਹਾ ਕਿ ਨਿਤੀਸ਼ ਨਾਲ ਗਠਜੋੜ ਹੋਣ ‘ਤੇ ਕੀ ਹੁਣ ‘ਪਾਕਿਸਤਾਨ ਖੁਸ਼ੀ’ ਮਨਾ ਰਿਹਾ ਹੈ।

Be the first to comment

Leave a Reply