ਸ਼ੁੱਕਰਵਾਰ ਨੂੰ ਸਟੈਨੋਗ੍ਰਾਫੀ ਦੀ ਆਖਰੀ ਪ੍ਰੀਖਿਆ ਮੁੰਬਈ ‘ਚ

ਮੁੰਬਈ  : ਦੇਸ਼ ਦੀ ਆਰਥਿਕ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ ਦੀ ਕੋਰਟ-ਕਚਿਹਰੀ ਅਤੇ ਸਰਕਾਰੀ ਦਫਤਰਾਂ ਤੋਂ ਛੇਤੀ ਹੀ ਟਾਈਪਰਾਈਟਰ ਨੂੰ ਅਲਵਿਦਾ ਕਹਿ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਸਟੈਨੋਗ੍ਰਾਫੀ ਦੀ ਆਖਰੀ ਪ੍ਰੀਖਿਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਸਰਕਾਰੀ ਨੌਕਰੀ ਲਈ ਟਾਈਪਰਾਈਟਰ ਪ੍ਰੀਖਿਆ ਦੀ ਲੋੜ ਖਤਮ ਕਰ ਦਿੱਤੀ ਜਾਵੇਗੀ।
ਮਹਾਰਾਸ਼ਟਰ ਵਿਚ ਸਟੈਨੋਗ੍ਰਾਫੀ ਅਤੇ ਟਾਈਪਰਾਈਟਿੰਗ ਸਿਖਾਉਣ ਵਾਲੇ ਲਗਭਗ 3500 ਇੰਸਟੀਚਿਊਟ ਹਨ। ਅਰਥ ਵਿਵਸਥਾ ਨੂੰ ਡਿਜ਼ੀਟਾਈਜ਼ ਕਰਨ ਦੇ ਕੰਮ ਵਿਚ ਇਨ੍ਹਾਂ ਟਾਈਪਰਾਈਟਰ ਮਸ਼ੀਨਾਂ ਨੂੰ ਰਵਾਇਤ ਤੋਂ ਬਾਹਰ ਕੀਤਾ ਜਾ ਰਿਹਾ ਹੈ। ਇਕ ਟਾਈਪਰਾਈਟਿੰਗ ਅਤੇ ਸ਼ਾਰਟਹੈਂਡ ਸਿਖਾਉਣ ਵਾਲੇ ਇੰਸਟੀਚਿਊਟ ਦਾ ਸੰਚਾਲਨ ਕਰਨ ਵਾਲੇ ਅਸ਼ੋਕ ਅਭਿਅੰਕਰ ਨੇ ਕਿਹਾ ਕਿ ਇਹ ਟਾਈਪਰਾਈਟਿੰਗ ਯੁੱਗ ਦਾ ਅੰਤਰ ਹੈ। ਨਵੀਂ ਤਕਨੀਕ ਅਤੇ ਕੰਪਿਊਟਰ ਦੇ ਜਮਾਨੇ ਵਿਚ ਟਾਈਪਰਾਈਟਿੰਗ ਮਸ਼ੀਨਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ। ਇਸੇ ਤਰ੍ਹਾਂ 2013 ਵਿਚ ਭਾਰਤ ਵਿਚ ਟੈਲੀਗ੍ਰਾਮ ਸਰਵਿਸ ਨੂੰ 163 ਸਾਲ ਬਾਅਦ ਬੰਦ ਕਰ ਦਿੱਤਾ ਗਿਆ ਸੀ।

Be the first to comment

Leave a Reply