ਸ਼ੌਰਯ ਚੱਕਰ ਪ੍ਰਾਪਤ ਸ਼ਹੀਦ ਕੈਪਟਨ ਪਵਨ ਕੁਮਾਰ ਦੇ ਨਾਂਅ ‘ਤੇ ਬਾਗਵਾਨੀ ਕੇਂਦਰ ਸਥਾਪਿਤ

ਚੰਡੀਗੜ੍ਹ –  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਜੀਂਦ ਵਿਚ ਸ਼ੌਰਯ ਚੱਕਰ ਪ੍ਰਾਪਤ ਸ਼ਹੀਦ ਕੈਪਟਨ ਪਵਨ ਕੁਮਾਰ ਦੇ ਨਾਂਅ ‘ਤੇ ਬਾਗਵਾਨੀ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਨਵੇਂ ਬਣੇ ਜਿਲੇ ਚਰਖੀ ਦਾਦਰੀ ਵਿਚ ਜਿਲਾ ਸੈਨਿਕ ਬੋਰਡ ਦਾ ਦਫਤਰ ਵੀ ਛੇਤੀ ਸਥਾਪਿਤ ਕੀਤਾ ਜਾਵੇਗਾ। ਸ੍ਰੀ ਮਨੋਹਰ ਲਾਲ ਅੱਜ ਇੱਥੇ ਪੰਚਕੂਲਾ ਦੇ ਨੇੜੇ ਚੰਡੀ ਮੰਦਿਰ ਵਿਚ ਪੱਛਮੀ ਕਮਾਂਡ ਦੇ ਮੁੱਖ ਦਫਤਰ ਵਿਚ ਸਿਵਲ ਮਿਲਟਰੀ ਲਾਇਜਨ ਕਾਨਫਰੈਂਸ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਪੱਛਮੀ ਕਮਾਂਡ ਦੇ ਕਮਾਂਡਰ-ਇਨ-ਚੀਫ ਏ.ਵੀ.ਐਸ.ਐਮ., ਬੀ.ਐਸ.ਐਮ ਲੈ. ਜਨਰਲ ਸੁਰੇਂਦਰ ਸਿੰਘ ਵੀ ਹਾਜ਼ਿਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਹੀ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਿਰਤਾਂ ਦੀ ਭਲਾਈ ਨੂੰ ਯਕੀਨੀ ਕਰਨ ਲਈ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਸੈਨਿਕ ਅਤੇ ਨੀਮ ਫੌਜੀ ਭਲਾਈ ਵਿਭਾਗ ਵੱਖ ਤੋਂ ਬਣਾਇਆ ਗਿਆ ਹੈ, ਜਿਸ ਦਾ ਇਕ ਆਜਾਦ ਪ੍ਰਸ਼ਾਸਨਿਕ ਸਕੱਤਰ ਵੀ ਹੈ, ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਰਾਜ ਦੀ ਭਰਤੀ ਏਜੰਸੀਆਂ ਵੱਲੋਂ ਇਸ਼ਤਿਹਾਰ ਕੀਤੇ ਗਏ ਸਾਰੇ ਆਸਾਮੀਆਂ ਦੀ ਜਾਣਕਾਰੀ ਸੈਨਿਕ ਅਤੇ ਨੀਮ ਫੌਜ ਭਲਾਈ ਵਿਪਾਗ ਦੀ ਵੈਬਸਾਇਟ ‘ਤੇ ਵੀ ਪਾਈ ਜਾਵੇਗੀ ਤਾਂ ਜੋ ਸੂਬਾ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਾਬਕਾ ਸੈਨਿਕਾਂ ਲਈ ਰਾਖਵੀਂ ਕੀਤੀ ਗਈ ਸੀਟਾਂ ਦਾ ਫਾਇਦਾ ਸੈਨਿਕ ਚੁੱਕ ਸਕਣ। ਦੇਸ਼ ਦੀ ਸੀਮਾਵਾਂ ਦੀ ਸੁਰੱਖਿਆ ਲਈ ਫੌਜੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨ ਕਿਹਾ ਕਿ ਉਹ ਹਮੇਸ਼ਾ ਹੀ ਦੇਸ਼ ਦੇ ਲੋਕਾਂ ਦੇ ਭਵਿੱਖ ਅਤੇ ਸੁਰੱਖਿਆ ਨੂੰ ਯਕੀਨੀ ਕਰਨ ਲਈ ਆਪਣੇ ਜੀਵਨ ਦੀ ਬਾਜੀ ਲੱਗਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਲਈ ਪੱਛਮੀ ਕਮਾਡ ਇਕ ਮਾਣ ਵੱਜੋਂ ਹੈ ਅਤੇ ਪਿਛਲੇ ਸੱਤ ਦਹਾਕਿਆਂ ਤੋਂ ਪੱਛਮੀ ਕਮਾਂਡ ਨੇ ਕਈ ਉਪਲੱਧੀਆਂ ਹਾਸਲ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਆ ਕਿ ਸੂਬੇ ਸਰਕਾਰ ਨੇ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਰਕਮ ਜੋ ਪਹਿਲੇ 20 ਲੱਖ ਰੁਪਏ ਸੀ, ਨੂੰ 50 ਲੱਖ ਰੁਪਏ ਕੀਤਾ ਹੈ| ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ 115 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ| ਇਸ ਤਰ੍ਹਾਂ, ਕੌਮੀ ਇੰਡਿਅਨ ਮਿਲਟਰੀ ਕਾਲਜ, ਦੇਹਰਾਦੂਨ ਵਿਚ ਪੜ੍ਹਾਈ ਕਰ ਰਹੇ ਹਰਿਆਣਾ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੇ ਵਜੀਫੇ ਵਿਚ ਵੀ ਵਾਧਾ ਕੀਤਾ ਹੈ। ਇਹ ਵਾਧਾ 1 ਅਪ੍ਰੈਲ, 2017 ਦੇ ਪ੍ਰਤੀ ਵਿਦਿਆਰਥੀ ਹਰ ਸਾਲ 35,000 ਰੁਪਏ ਤੋਂ ਵੱਧਾ ਕੇ 50,000 ਰੁਪਏ ਕੀਤੀ ਹੈ। ਉਨ੍ਹਾਂ ਨੇ ਪੱਛਮੀ ਕਮਾਂਡ ਵੱਲੋਂ ਸਿਵਲ ਮਿਲਟਰੀ ਲਾਇਜਨ ਕਾਨਫੈਂਸ ਨੂੰ ਹਰੇਕ ਸਾਲ ਆਯੋਜਿਤ ਕੀਤੇ ਜਾਣ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਾਨਫਰੈਂਸ ਰੈਗੂਲਰ ਤੌਰ ‘ਤੇ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਸੂਬਾ ਸਰਕਾਰ ਅਤੇ ਸੈਨਾ ਨੂੰ ਵੱਖ-ਵੱਖ ਮੁੱਦਿਆਂ ਨੂੰ ਆਪਸ ਵਿਚ ਹਲ ਕਰਨ ਦਾ ਇਕ ਮੰਚ ਹੁੰਦਾ ਹੈ। ਪੱਛਮੀ ਕਮਾਂਡ ਦੇ ਕਮਾਂਡਿੰਗ-ਇਨ-ਚੀਫ ਏ.ਵੀ.ਐਸ.ਐਮ. ਬੀ.ਐਸ.ਐਮ. ਲੈ. ਜਨਰਲ ਸੁਰੇਂਦਰ ਸਿੰਘ ਨੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਹ ਹਮੇਸ਼ਾ ਵੀ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਹਾਂ-ਪੱਖੀ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਪ੍ਰੋਤਸਾਹਨਾਂ ਦਾ ਵੀ ਐਲਾਨ ਕੀਤਾ ਹੈ।

Be the first to comment

Leave a Reply