ਸ਼੍ਰੀਕਾਂਤ ਦੀ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਦੀ ਉਪਲਬਧੀ ਨੂੰ ‘ਸ਼ਾਨਦਾਰ’ ਕਰਾਰ ਦਿੱਤਾ

ਮੁੰਬਈ— ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਬੁੱਧਵਾਰ ਨੂੰ ਇਸ ਸਾਲ ਭਾਰਤੀ ਸ਼ਟਲਰਾਂ ਦੇ ਪ੍ਰਦਰਸ਼ਨ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਦਾਂਬੀ ਸ਼੍ਰੀਕਾਂਤ ਦੀ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤਣ ਦੀ ਉਪਲਬਧੀ ਨੂੰ ‘ਸ਼ਾਨਦਾਰ’ ਕਰਾਰ ਦਿੱਤਾ। ਗੋਪੀਚੰਦ ਨੇ ਇੱਥੇ ਕਿਹਾ, ”ਇਹ ਸ਼ਾਨਦਾਰ ਸਾਲ ਰਿਹਾ। ਮੈਨੂੰ ਲਗਦਾ ਹੈ ਕਿ ਸਾਰੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਲ ਦੇ ਸ਼ੁਰੂ ‘ਚ ਜੇਕਰ ਤੁਸੀਂ ਅਜਿਹਾ ਕਿਹਾ ਅਤੇ ਸਾਲ ਦੇ ਅੰਤ ‘ਚ ਤੁਹਾਨੂੰ ਇਹ ਮਿਲਦਾ ਹੈ ਤਾਂ ਮੈਂ ਇਸ ਨੂੰ ਬਹੁਤ ਹੀ ਚੰਗੀ ਤਰ੍ਹਾਂ ਲਵਾਂਗਾ।” ਉਨ੍ਹਾਂ ਕਿਹਾ, ”ਵੱਡੇ ਟੂਰਨਾਮੈਂਟ ਜਿਵੇਂ ਵਿਸ਼ਵ ਚੈਂਪੀਅਨਸ਼ਿਪ ਜਾਂ ਸੁਪਰ ਸੀਰੀਜ਼ ਟੂਰਨਾਮੈਂਟ ‘ਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਛਲਾ ਸਾਲ ਪੀ.ਵੀ. ਸਿੰਧੂ ਦੇ ਨਾਂ ਰਿਹਾ ਸੀ। ਇਸ ਸਾਲ ਪੁਰਸ਼ ਸਿੰਗਲ ਨੇ ਚੰਗੀ ਖੇਡ ਵਿਖਾਈ ਹੈ। ਤਿੰਨ ਨੇ ਸੁਪਰ ਸੀਰੀਜ਼ ਖਿਤਾਬ ਜਿੱਤੇ ਹਨ, ਜਿਸ ‘ਚ ਐੱਚ. ਐੱਸ. ਪ੍ਰਣਯ ਅਤੇ ਸਮੀਰ ਵਰਮਾ ਨੇ ਗ੍ਰਾਂ ਪ੍ਰੀ ਪੱਧਰ ਦਾ ਸੋਨ ਤਗਮਾ ਜਿੱਤਿਆ ਹੈ।

Be the first to comment

Leave a Reply