ਸ਼੍ਰੀਕਾਂਤ ਬਣਿਆ ਸਪੋਰਟਸਪਰਸਨ ਆਫ ਦਿ ਯੀਅਰ

ਨਵੀਂ ਦਿੱਲੀ – ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਸਪੋਰਟਸ ਇਲਿਸਟ੍ਰੇਟਡ ਪੱਤ੍ਰਿਕਾ ਨੇ ਆਪਣੇ 8ਵੇਂ ਪੁਰਸਕਾਰ ਵੰਡ ਸਮਾਰੋਹ ਵਿਚ ਸਪੋਰਟਸਪਰਸਨ ਆਫ ਦਿ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇਸ਼ਠ ਖਿਡਾਰੀਆਂ, ਟੀਮਾਂ ਤੇ ਕੋਚਾਂ ਲਈ ਬੁੱਧਵਾਰ ਰਾਤ ਇਥੇ ਆਯੋਜਿਤ ਇਸ ਸਮਾਰੋਹ ਵਿਚ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਮੌਜੂਦ ਸੀ। ਇਹ ਪੁਰਸਕਾਰ ਸਾਲ 2017 ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤੇ ਗਏ। ਸ਼੍ਰੀਕਾਂਤ ਨੇ ਸਾਲ 2017 ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਤੇ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤੇ ਸਨ ਅਤੇ ਸੈਸ਼ਨ ਦੀ ਸਮਾਪਤੀ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਦੇ ਰੂਪ ਵਿਚ ਕੀਤੀ ਸੀ।