ਸ਼੍ਰੀਲੰਕਾ ਖਿਲਾਫ ਪਹਿਲੇ ਟੈਸ‍ਟ ਵਿਚ ਭਾਰਤੀ ਟੀਮ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ

ਕੋਲਕਾਤਾ- ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਸਿਰਫ 12 ਓਵਰਾਂ ਦਾ ਖੇਡ ਸੰਭਵ ਹੋ ਪਾਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਸਿਰਫ਼ 17 ਦੌੜਾਂ ਦੇ ਸ‍ਕੋਰ ਉੱਤੇ ਤਿੰਨ ਮਹੱਤ‍ਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਨੇ ਪਹਿਲੇ ਦਿਨ ਕੇ.ਐੱਲ. ਰਾਹੁਲ , ਸ਼ਿਖਰ ਧਵਨ ਅਤੇ ਕਪ‍ਤਾਨ ਵਿਰਾਟ ਕੋਹਲੀ ਦੇ ਵਿਕਟ ਗੁਆਏ ਸਨ। । ਭਾਰਤ ਵਲੋਂ ਅਸ਼ਵਿਨ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ ਵੀ 4 ਦੌਡ਼ਾਂ ਬਣ ਕੇ ਆਊਟ ਹੋ ਗਏ। ਦੱਸ ਦਈਏ ਕਿ ਦੂਜੇ ਦਿਨ ਦੀ ਖੇਡ ਵਿਚ ਇਕ ਵਾਰ ਫਿਰ ਮੀਂਹ ਦੇ ਚੱਲਦੇ ਮੈਚ ਬੰਦ ਕਰਾਉਣਾ ਪਿਆ। ਭਾਰਤ ਨੂੰ 74 ਦੇ ਸਕੋਰ ਉੱਤੇ 5 ਵੱਡੇ ਝਟਕੇ ਮਿਲ ਚੁੱਕੇ ਸਨ।ਤੀਜੇ ਦਿਨ ਦੀ ਸ਼ੁਰੂਆਤ ‘ਚ ਜਦੋਂ ਭਾਰਤ ਨੇ 74 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਨੇ 79 ਦੇ ਸਕੋਰ ‘ਤੇ ਹੀ ਪੁਜਾਰਾ  ਦੇ ਰੂਪ ‘ਚ ਆਪਣਾ ਅਹਿਮ ਵਿਕਟ ਗੁਆ ਦਿੱਤਾ। ਉਸਦੇ ਬਾਅਦ ਸਾਹਾ  ਤੇ ਜਡੇਜਾ  ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਸ਼੍ਰੀਲੰਕਾਈ ਸਪਿਨਰ ਦਿਲਰੂਵਾਨ ਪਰੇਰਾ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਇਨ੍ਹਾਂ ਤੋਂ ਬਾਅਦ ਭੁਵਨੇਸ਼ਵਰ 13, ਸ਼ਮੀ 24 ਤੇ ਉਮੇਸ਼ ਜਾਧਵ ਨੇ ਅਜੇਤੂ ਰਹਿੰਦੇ 6 ਦੌਡ਼ਾਂ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾ ਨੇ 165 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸ਼ੁਰੂਆਤ ਵਿਚ ਸ਼ਮੀ ਨੇ ਸ਼੍ਰੀਲੰਕਾ ਨੂੰ ਡਿਕਵੇਲਾ ਦੇ ਰੂਪ ਵਿਚ 5ਵਾਂ ਝਟਕਾ ਦਿੱਤਾ। ਉਸ ਤੋਂ ਬਾਅਦ ਦਾਸੁਨ ਸ਼ਨਾਕਾ ਤੇ ਦਿਨੇਸ਼ ਚਾਂਦੀਮਲ ਟੀਮ ਦੇ ਕੁਲ 201 ਦੇ ਸਕੋਰ ‘ਤੇ ਇਕੱਠੇ ਹੀ ਵਿਕਟਾਂ ਗੁਆ ਬੈਠੇ ਤੇ ਦਿਲਰੂਵਾਨ ਪਰੇਰਾ ਵੀ ਕੁਝ ਖਾਸ ਨਾ ਕਰ ਸਕੇ। ਉਹ 5 ਦੌੜਾਂ ਬਣਾ ਕੇ ਸ਼ਮੀ ਨੂੰ ਆਪਣਾ ਵਿਕਟ ਦੇ ਬੈਠੇ। ਇਸ ਤਰ੍ਰਾਂ ਸ਼੍ਰੀਲੰਕਾ ਨੂੰ 244 ਦੇ ਸਕੋਰ ਉੱਤੇ 8ਵਾਂ ਝਟਕਾ ਲੱਗਾ। ਉਸ ਤੋਂ ਬਾਅਦ ਰੰਗਨਾ ਹੈਰਥ ਨੇ ਵਧੀਆ ਪਾਰੀ ਖੇਡਦੇ ਹੋਏ 67 ਦੌਡ਼ਾਂ ਬਣਾਈਆਂ ਤੇ ਲਕਮਲ ਨੇ 16 ਦੌਡ਼ਾਂ ਦਾ ਯੋਗਦਾਨ ਦਿੱਤਾ। ਇਸ ਤਰ੍ਰਾਂ ਸ਼੍ਰੀਲੰਕਾ ਨੇ ਭਾਰਤ ਨੂੰ 122 ਦੌਡ਼ਾਂ ਦੀ ਲੀਡ ਦਿੱਤੀ। ਭਾਰਤ ਵਲੋਂ ਦੂਜੀ ਪਾਰੀ ਵਿਚ ਇਕ ਵਾਰ ਫਿਰ ਲੋਕੇਸ਼ ਰਾਹੁਲ ਤੇ ਸ਼ਿਖਰ ਧਵਨ ਨੇ ਪਾਰੀ ਦੀ ਸ਼ੁਰੂਆਤ ਕੀਤੀ। ਰਾਹੁਲ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਤਾਂ ਉੱਥੇ ਹੀ ਧਵਨ ਨੇ ਵੀ ਇਕ ਵਧੀਆ ਪਾਰੀ ਖੇਡੀ ਪਰ ਉਹ ਆਪਣਾ ਸੈਂਕਡ਼ਾ ਪੂਰਾ ਨਾ ਕਰ ਸਕੇ ਤੇ 94 ਦੌਡ਼ਾਂ ਉੱਤੇ ਆਊਟ ਹੋ ਗਏ।

Be the first to comment

Leave a Reply

Your email address will not be published.


*