ਸ਼੍ਰੀਲੰਕਾ ‘ਚ ਵਨ ਡੇ ਖੇਡਣ ‘ਚ ਕੋਈ ਦਿੱਕਤ ਨਹੀਂ : ਕੋਹਲੀ

ਕੈਂਡੀ  –  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਸਾਫ ਕਿਹਾ ਕਿ ਉਸ ਨੂੰ ਸ਼੍ਰੀਲੰਕਾ ਖਿਲਾਫ ਆਗਾਮੀ ਇਕ ਰੋਜਾ ਸੀਰੀਜ਼ ਖੇਡਣ ‘ਚ ਕੋਈ ਮੁਸ਼ਕਲ ਨਹੀਂ ਹੈ ਜਦੋਂ ਕਿ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਲੰਬੇ ਸੈਸ਼ਨ ਨੂੰ ਧਿਆਨ ‘ਚ ਰੱਖਦੇ ਹੋਏ ਉਸ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਕੋਹਲੀ ਨਾਲ ਜਦੋਂ ਟੀਮ ਚੌਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਕਿਸ ਨੇ ਕਿਹਾ ਕਿ ਮੈਂ ਖੇਡ ਰਿਹਾ ਹਾਂ। ਮੈਂ ਨਹੀਂ ਪਤਾ ਕਿ ਇਹ ਗੱਲ ਕਿਸ ਨੇ ਫੈਲਾਈ ਹੈ ਪਰ ਮੈਂ ਖੇਡਣ ‘ਚ ਕੋਈ ਪਰੇਸ਼ਾਨੀ ਨਹੀਂ ਹੈ। ਭਾਰਤੀ ਟੀਮ ਦੀ ਚੋਣ 13 ਅਗਸਤ ਨੂੰ ਕੀਤੀ ਜਾਵੇਗੀ। ਸੀਨੀਅਰ ਸਪਿਨਰ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਹੈ। ਕੋਹਲੀ ਨੇ ਕਿਹਾ ਕਿ ਸਾਨੂੰ (ਟੀਮ ਪ੍ਰਬੰਧਨ ਅਤੇ ਚੋਣ ਕਮੇਟੀ) ਜਲਦ ਹੀ ਟੀਮ ਚੁਣਨ ਨੂੰ ਲੈ ਕੇ ਬੈਂਠਕ ਕਰੇਗੀ ਅਤੇ ਨਿਸ਼ਚਿਤ ਤੌਰ ‘ਤੇ ਸਾਡੇ ਦਿਮਾਗ ‘ਚ ਕੁਝ ਯੋਜਨਾਵਾਂ ਅਤੇ ਸੰਯੋਜਨ ਹੈ ਜਿਸ ‘ਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਕਪਤਾਨ ਹੋਣ ਦੇ ਨਾਂ ‘ਤੇ ਮੈਂ ਜਾਣਦਾ ਹਾਂ ਕਿ ਮੈਂ ਕਮੇਟੀ ‘ਚ ਕਿਹੜੀ ਗੱਲ ਕਰਨੀ ਹੈ।

Be the first to comment

Leave a Reply