ਸ਼੍ਰੀਲੰਕਾ ਦੇ ਖੇਡ ਮੰਤਰੀ ਵਿਸ਼ਵ ਕੱਪ 2011 ਫਾਈਨਲ ਮੈਚ ਦੀ ਜਾਂਚ ਕਰਵਾਈ ਦੇ ਇਛੁੱਕ

ਕੋਲੰਬੋ  –  ਸ਼੍ਰੀਲੰਕਾ ਦੇ ਖੇਡ ਮੰਤਰੀ ਦਿਆਸਿਰੀ ਜੈਸ਼ਿਖਰ ਨੇ ਕਿਹਾ ਹੈ ਕਿ ਸਾਬਕਾ ਕਪਤਾਨ ਅਤੇ ਕ੍ਰਿਕਟ ਤੋਂ ਰਾਜ ਨੇਤਾ ਬਣੇ ਅਰਜੁਨ ਰਣਤੁੰਗਾ ਦੇ ਚਿੰਤਾ ਜਿਤਾਉਣ ਤੋਂ ਬਾਅਦ ਉਹ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ 2011 ਵਿਸ਼ਵ ਕੱਪ ਫਾਈਨਲ ਦੀ ਜਾਂਚ ਦਾ ਆਦੇਸ਼ ਦੇਣ ਲਈ ਇਛੁੱਕ ਹਨ। ਜੈਸ਼ਿਖਰ ਨੇ ਬੁੱਧਵਾਰ ਨੂੰ ਇੱੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਲਿਖਿਤ ਸ਼ਿਕਾਇਤ ਕਰਨ ਦਿੱਤੀ ਜਾਵੇ, ਮੈਂ ਜਾਂਚ ਦੇ ਆਦੇਸ਼ ਦੇਣ ਲਈ ਤਿਆਰ ਹਾਂ। ਫਾਈਨਲ ਦੇ ਦੌਰਾਨ ਵਾਨਖੇੜੇ ਸਟੇਡੀਅਮ ‘ਚ ਕਮੇਂਟੇਟਰ ਦੇ ਰੂਪ ‘ਚ ਮੌਜੂਦ ਰਹੇ ਰਣਤੁੰਗਾ ਨੇ ਕਿਹਾ ਸੀ ਕਿ ਉਸ ਦਿਨ ਸ਼੍ਰੀਲੰਕਾ ਦੇ ਪ੍ਰਦਰਸ਼ਨ ‘ਤੇ ਸਵਾਲ ਉੱਠਦੇ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਚ ਦੌਰਾਨ ਮੌਜੂਦ ਰਹੇ ਆਪਣੇ ਸਾਬਕਾ ਮਹਿੰਦਾਨੰਦਾ ਅਲੁਥਗਾਮਗੇ ਨੇ ਪ੍ਰਤੀਕਿਰਿਆ ਤੋਂ ਬਾਅਦ ਜੈਸ਼ਿਖਰ ਨੇ ਬੁੱਧਵਾਰ ਨੂੰ ਇੱਥੇ ਟਿੱਪਣੀ ਕੀਤੀ। ਸ਼੍ਰੀਲੰਕਾ 274 ਦੌੜਾ ਬਣਾਉਣ ਦੇ ਬਾਵਜੂਦ ਹਾਰ ਗਈ ਸੀ। ਅਲੁਥਗਾਮਗੇ ਸਥਾਨ ਇਕ ਰਿਪੋਰਟ ‘ਚ ਮੰਗਲਵਾਰ ਨੂੰ ਕਿਹਾ ਸੀ ਕਿ ਕਪਤਾਨ ਦੀ ਮੈਨਜੇਰ ਰਿਪੋਰ ‘ਚ ਦਾਅਵਾ ਕੀਤਾ ਗਿਆ ਸੀ ਕਿ ਇਕ ਸੀਨੀਅਰ ਖਿਡਾਰੀ ਨੇ ਮੈਚ ਦੌਰਾਨ ਡ੍ਰੈਸਿੰਗ ਰੂਮ ‘ਚ 50 ਤੋਂ ਵੱਧ ਸਿਗਰੇਟ ਪੀਤੀ ਅਤੇ ਇਸ ਤੋਂ ਬਾਅਦ ਕਪਤਾਨ ਨੇ ਬਿਨ੍ਹਾਂ ਕੋਈ ਕਾਰਨ ਦੱਸਦੇ ਮੈਚ ਤੋਂ ਬਾਅਦ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਕਿਹਾ ਕਿ ਮੈਚ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸੀ ਜਿਸ ਦੇ ਬਾਰੇ ‘ਚ ਉਸ ਨੇ ਤੁਰੰਤ ਕ੍ਰਿਕਟ ਪ੍ਰਬੰਧ ਕਮੇਟੀ ਨੂੰ ਜਾਂਚ ਕਰਨ ਨੂੰ ਕਿਹਾ ਸੀ।

Be the first to comment

Leave a Reply