ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਮਨਜੀਤ ਸਿੰਘ ਜੀ. ਕੇ. ਦਾ ਸਨਮਾਨ

ਸੱਚ ਦੀ ਦੀਵਾਰ’ ਇਤਿਹਾਸਕ ਯਾਦਗਾਰ 1984 ਸਥਾਪਤ ਕਰਨ ਦੀ ਸ਼ਲਾਘਾ
ਵਾਸ਼ਿੰਗਟਨ ਡੀ. ਸੀ. (ਗਿੱਲ) – ਸ਼੍ਰੋਮਣੀ ਅਕਾਲੀ ਦਲ ਅਤੇ ਮੈਟਰੋਪੁਲਿਟਨ ਏਰੀਏ ਦੀਆਂ ਸਾਂਝੀਆ ਸੰਗਤਾਂ ਵਲੋਂ ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਉਨ੍ਹਾਂ ਵਲੋਂ ਦਿੱਲੀ ਵਿਖੇ 1984 ਨਸਲਕੁਸ਼ੀ ਦੀ ਯਾਦਗਾਰ ‘ਸੱਚ ਦੀ ਦੀਵਾਰ’ ਸਥਾਪਤ ਕਰਨ ਤੇ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਉਪਰੰਤ ਪਾਰਟੀ ਦੇ ਅਹੁਦੇਦਾਰਾਂ ਵਲੋਂ ਦੋ-ਦੋ ਮਿੰਟ ਮਨਜੀਤ ਸਿੰਘ ਜੀ. ਕੇ. ਦੀ ਸ਼ਾਨ ਵਿੱਚ ਬਾਖੂਬ ਸ਼ਬਦਾਂ ਨਾਲ ਮਾਣ ਕੀਤਾ  ਜਿਸ ਵਿੱਚ ਪ੍ਰਤਾਪ ਗਿੱਲ, ਕੁਲਦੀਪ ਸੱਲਾ, ਲਖਵਿੰਦਰ ਤੱਖਰ, ਹਰਭਜਨ ਦਹਿਲ, ਜੀ. ਐੱਸ. ਕੰਗ, ਸਤਿੰਦਰ ਸਿੰਘ, ਹਰਬੰਸ ਸਿੰਘ ਸੰਧੂ, ਦਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਅਟਾਰਨੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਸਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਤੇ ਚਾਨਣਾ ਪਾਉਂਦੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਾਰੀਆਂ ਪਾਰਟੀਆਂ ਦੀ ਸ਼ਮੂਲੀਅਤ ਮਨਜੀਤ ਸਿੰਘ ਜੀ. ਕੇ. ਦੀ ਸ਼ਾਨ ਵਿੱਚ ਇਕਜੁਟਤਾ ਦਾ ਸਬੂਤ ਦਿੱਤਾ। ਮਨਜੀਤ ਸਿੰਘ ਜੀ. ਕੇ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਾਪਤੀਆ ਦੀ ਗਿਣਤੀ ਕਰਨ ਲੱਗੀਏ ਤਾਂ ਚਾਰ ਘੰਟੇ ਲੱਗ ਜਾਣਗੇ, ਪਰ ਜੋ ਇਤਿਹਾਸਕ ਯਾਦਗਾਰ ਸਥਾਪਤ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸ ਸਿਰਜਿਆ ਹੈ ਜਿਸ ਲਈ ਹਾਜ਼ਰੀਨ ਧੰਨਵਾਦ ਦੇ ਪਾਤਰ ਹਨ। ਸਟੇਜ ਦੀ ਸੇਵਾ ਹਰਜੀਤ ਸਿੰਘ ਹੰੁਦਲ ਵਲੋਂ ਨਿਭਾਈ ਗਈ।

Be the first to comment

Leave a Reply