ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਜੇਬ ਘੜੀ!

ਬਠਿੰਡਾ: ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਐਸਜੀਪੀਸੀ ‘ਤੇ ਆਪਣੇ ਅੰਦਾਜ਼ ‘ਚ ਵਿਅੰਗ ਕਰਦਿਆਂ ਕਿਹਾ ਕਿ ਐਸਜੀਪੀਸੀ ਬਾਦਲ ਪਰਿਵਾਰ ਦੀ ਜੇਬ ਦੀ ਘੜੀ ਹੈ ਤੇ ਹੱਥ ਦੀ ਛੜੀ ਹੈ, ਜਿਸ ਦਾ ਇਸਤੇਮਾਲ ਬਾਦਲ ਸਾਹਿਬ ਹਰ ਛੋਟੀ-ਛੋਟੀ ਜਗ੍ਹਾ ‘ਤੇ ਕਰ ਰਹੇ ਹਨ। ਗੁਰਬਾਣੀ ਦੇ ਪ੍ਰਸਾਰਣ ਇੱਕ ਨਿੱਜੀ ਚੈਨਲ ਨੂੰ ਹੀ ਦੇਣ ਦੇ ਮਾਮਲੇ ‘ਤੇ ਵੀ ਸ਼ਿਕਵਾ ਜਾਹਿਰ ਕਰਦਿਆਂ ਮਨਪ੍ਰੀਤ ਬਾਦਲ ਨੇ ਇਸ ਨੂੰ ਸੁਖਬੀਰ ਬਾਦਲ ਦੀ ਤੰਗਦਿਲੀ ਕਰਾਰ ਦਿੰਦਿਆਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਹਰ ਚੈਨਲ ਨੂੰ ਖੁੱਲ੍ਹੇ ਤੌਰ ‘ਤੇ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਅਭੇ ਚੌਟਾਲਾ ਦੇ ਪੰਜਾਬ ਤੋਂ ਆ ਰਹੀਆਂ ਅਫਸਰਾਂ ਤੇ ਨੇਤਾਵਾਂ ਦੀਆਂ ਗੱਡੀਆਂ ਨੂੰ ਰੋਕੇ ਜਾਣ ਦੇ ਦਿੱਤੇ ਬਿਆਨ ਨੂੰ ਤੰਗ ਦਿੱਲੀ ਦੱਸਦਿਆਂ ਕਿਹਾ ਕਿ ਅਜਿਹੇ ਬਿਆਨ ਦੇ ਕੇ ਉਹ ਸਿਆਸੀ ਸ਼ੌਹਰਤ ਖੱਟਣਾ ਚਾਹੁੰਦੇ ਹਨ। ਇਹ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।

ਖੁਦਕਸ਼ੀਆਂ ਕਰ ਰਹੇ ਕਿਸਾਨਾਂ ਬਾਰੇ ਮਨਪ੍ਰੀਤ ਨੇ ਕਿਹਾ ਕਿ ਸਰਕਾਰ ਇਸ ਮਾਮਲੇ ‘ਤੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੁਦਕਸ਼ੀਆਂ ਰੋਕਣ ਲਈ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਨਾਲ ਨਾਲ ਕਿਸਾਨ ਦੇ ਬੱਚਿਆਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਏਗਾ। ਇਸ ਨਾਲ ਵੀ ਖੁਦਕਸ਼ੀਆਂ ਦੇ ਮਾਮਲਿਆਂ ਨੂੰ ਠੱਲ੍ਹ ਪਏਗੀ।

Be the first to comment

Leave a Reply

Your email address will not be published.


*