ਸ਼ੱਕੀ ਢੰਗ-ਤਰੀਕਿਆਂ ਨਾਲ 18 ਏਕੜ ਦੀ ਪ੍ਰਵਾਨਯੋਗ ਹੱਦ ਤੋਂ ਵੱਧ ਜ਼ਮੀਨ ਐਕੁਆਇਰ ਕਰਨ ਵਾਲੇ ਵਿਅਕਤੀਆਂ ਜਾਂ ਕੰਪਨੀਆਂ ਨੂੰ ਹੁਣ ਵਾਧੂ ਜ਼ਮੀਨ ਪਵੇਗੀ ਗਵਾਉਣੀ

ਸ਼ੱਕੀ ਢੰਗ-ਤਰੀਕਿਆਂ ਨਾਲ 18 ਏਕੜ ਦੀ ਪ੍ਰਵਾਨਯੋਗ ਹੱਦ ਤੋਂ ਵੱਧ ਜ਼ਮੀਨ ਐਕੁਆਇਰ ਕਰਨ ਵਾਲੇ ਵਿਅਕਤੀਆਂ ਜਾਂ ਕੰਪਨੀਆਂ ਨੂੰ ਹੁਣ ਵਾਧੂ ਜ਼ਮੀਨ ਗਵਾਉਣੀ ਪਵੇਗੀ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਵੱਡੇ ਜ਼ਿਮੀਦਾਰਾਂ, ਕਾਲੋਨਾਈਜ਼ਰਾਂ ਅਤੇ ਵੱਡ ਆਕਾਰੀ ਪ੍ਰਾਜੈਕਟ ਦੇ ਡਿਵੈਲਪਰਾਂ ਵਿੱਚ ਡਰ ਹੈ।

ਸੂਤਰਾਂ ਅਨੁਸਾਰ ਮਾਲ ਵਿਭਾਗ ਨੇ ਪੰਜਾਬ ਭੌਂ ਸੁਧਾਰ ਐਕਟ, 1972 ਦੀਆਂ ਧਾਰਾਵਾਂ ਦੀ ਉਲੰਘਣਾ ਨਾ ਹੋਣਾ ਯਕੀਨੀ ਬਣਾਉਣ ਲਈ ਐਕਸ਼ਨ ਪਲਾਨ ਤਿਆਰ ਕੀਤਾ ਹੈ। ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਸਨਅਤੀ ਪ੍ਰਾਜੈਕਟਾਂ ਲਈ ਵੱਡੀ ਪੱਧਰ ਉਤੇ ਜ਼ਮੀਨ ਖ਼ਰੀਦੀ ਗਈ ਅਤੇ ਪ੍ਰਾਜੈਕਟ ਲੱਗ ਨਹੀਂ ਸਕੇ ਤਾਂ ਉਹ ਜ਼ਮੀਨ ਮੁੜ ਖੇਤੀਬਾੜੀ ਲਈ ਵਰਤੀ ਜਾਵੇਗੀ। ਸਰਕਾਰ ਨੇ ਵੱਡੀ ਪੱਧਰ ਉਤੇ ਜ਼ਮੀਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਵੀ ਨਜ਼ਰਸਾਨੀ ਲਈ ਹਦਾਇਤ ਕੀਤੀ ਗਈ ਹੈ।

ਮਾਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪਿਛਲੇ ਮਾਮਲਿਆਂ ਦੀ ਨਜ਼ਰਸਾਨੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਹੁਕਮ ਸਿਰਫ਼ ਭੌਂ ਸੁਧਾਰ ਐਕਟ ਦੀ ਉਲੰਘਣਾ ਰੋਕਣਾ ਯਕੀਨੀ ਬਣਾਉਣ ਲਈ ਹਨ ਤਾਂ ਕਿ ਕੋਈ ਵਿਅਕਤੀ ਤੈਅ ਹੱਦ ਤੋਂ ਵੱਧ ਜ਼ਮੀਨ ਨਾ ਖ਼ਰੀਦ ਸਕੇ ਅਤੇ ਰਾਜ ਵਿੱਚ ਸਨਅਤੀ ਨਿਵੇਸ਼ ਦੇ ਨਾਂ ਉਤੇ ਇਸ ਹੱਦ ਤੋਂ ਛੋਟ ਹਾਸਲ ਕਰਨ ਵਾਲੀਆਂ ਸੁਸਾਇਟੀਆਂ/ਕੰਪਨੀਆਂ ਨੂੰ ਵੀ ਕਾਨੂੰਨ ਦੀ ਉਲੰਘਣਾ ਤੋਂ ਰੋਕਿਆ ਜਾ ਸਕੇ।

ਇਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਨਾਲ ਅਜਿਹੇ ਵਿਅਕਤੀ ਪ੍ਰਭਾਵਤ ਹੋਣਗੇ, ਜਿਨ੍ਹਾਂ ਹਸਪਤਾਲ, ਸਿੱਖਿਆ ਸੰਸਥਾਵਾਂ, ਮਕਾਨ ਉਸਾਰੀ ਤੇ ਸਨਅਤੀ ਪ੍ਰਾਜੈਕਟਾਂ ਦੇ ਨਾਂ ਉਤੇ ਘੱਟ ਕੀਮਤ ਉਪਰ ਵੱਡੇ ਪੱਧਰ ਉਤੇ ਵਾਹੀਯੋਗ ਜ਼ਮੀਨਾਂ ਖ਼ਰੀਦੀਆਂ ਹਨ।

Be the first to comment

Leave a Reply