ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਟਰੰਪ ਦੀ ਨੂੰਹ ਵੇਨੇਸਾ ਟਰੰਪ ਹਸਪਤਾਲ ‘ਚ

ਵਾਸ਼ਿੰਗਟਨ — ਇਕ ਸ਼ੱਕੀ ਲਿਫਾਫਾ ਖੋਲ੍ਹਣ ਤੋਂ ਬਾਅਦ ਟਰੰਪ ਦੀ ਨੂੰਹ ਵੇਨੇਸਾ ਟਰੰਪ ਨੂੰ ਸਾਵਧਾਨੀ ਵਰਤਦੇ ਹੋਏ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਸ਼ੱਕੀ ਲਿਫਾਫੇ (ਚਿੱਠੀ) ‘ਚ ਚਿੱਟਾ ਪਾਊਡਰ ਲੱਗਾ ਹੋਇਆ ਸੀ। ਇਹ ਲਿਫਾਫਾ ਟਰੰਪ ਨੇ ਵੱਡੇ ਪੁੱਤਰ ਡੋਨਾਲਡ ਜੂਨੀਅਰ ਦੇ ਮੈਨਹੇਟਨ ਦੇ ਪਤੇ ‘ਤੇ ਭੇਜਿਆ ਗਿਆ ਸੀ। ਮੌਕੇ ‘ਤੇ ਮੌਜੂਦ ਵੇਨੇਸਾ ਟਰੰਪ ਅਤੇ 2 ਹੋਰਨਾਂ ਲੋਕਾਂ ਨੂੰ ਸ਼ਹਿਰ ਦੇ ਫਾਇਰ ਬ੍ਰਿਗੇਡ ਨੇ ਹਸਪਤਾਲ ਪਹੁੰਚਾਇਆ ਹੈ। ਨਿਊਯਾਰਕ ਪੁਲਸ ਵਿਭਾਗ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਪਰੀਖਣ ‘ਚ ਪਾਊਡਰ ਖਤਰਨਾਕ ਸਾਬਾਤ ਨਹੀਂ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਵੇਨੇਸਾ ਟਰੰਪ ਨਾਲ ਸਰੀਰਕ ਤੌਰ ‘ਤੇ ਪ੍ਰਭਾਵਿਤ ਨਹੀਂ ਲੱਗ ਰਹੀ ਸੀ। ਉਥੇ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ 3 ਲੋਕਾਂ ਨੂੰ ਵੀਲ ਕਾਰਨੇਲ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਵੇਨੇਸਾ ਟਰੰਪ ਦੀ ਮਾਂ ਨੇ ਇਹ ਲਿਫਾਫਾ ਨੂੰ ਮਿਲਿਆ ਸੀ ਜਿਸ ਨੂੰ ਵੇਨੇਸਾ ਨੇ ਖੋਲ੍ਹਿਆ ਸੀ। ਵੇਨੇਸਾ ਟਰੰਪ ਨੇ ਨਵੰਬਰ 2005 ‘ਚ ਟਰੰਪ ਜੂਨੀਅਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ 5 ਬੱਚੇ ਹਨ। ਵਿਆਹ ਤੋਂ ਪਹਿਲਾਂ ਉਹ ਨਿਊਯਾਰਕ ‘ਚ ਮਾਡਲਿੰਗ ਕਰਿਆ ਕਰਦੀ ਸੀ। ਟਰੰਪ ਜੂਨੀਅਰ ਦੇ ਪਰਿਵਾਰ ਨੂੰ ਅਮਰੀਕਾ ਦੀ ਸ੍ਰੀਕੇਟ ਸਰਵਿਸ ਸੁਰੱਖਿਆ ਪ੍ਰਦਾਨ ਕਰਦੀ ਹੈ। ਘਟਨਾ ਤੋਂ ਬਾਅਦ ਸ੍ਰੀਕੇਟ ਸਰਵਿਸ ਦੇ ਅਧਿਕਾਰੀ ਸ਼ੱਕੀ ਲਿਫਾਫੇ ਦੀ ਜਾਂਚ ‘ਚ ਲੱਗ ਗਏ ਹਨ।

Be the first to comment

Leave a Reply