ਸਕੂਲ ਦੀ ਚਪੜਾਸੀ ਨੇ ਬਾਥਰੂਮ ‘ਚ 5 ਸਾਲ ਦੀ ਬੱਚੀ ਨਾਲ ਕੀਤਾ ਜਿਨਸੀ ਸ਼ੋਸ਼ਣ, ਮਹਿਲਾ ਗ੍ਰਿਫਤਾਰ

ਨਾਬਾਲਗਾਂ ਨਾਲ ਹੋ ਰਹੇ ਕੁਕਰਮ ‘ਚ ਜੁੜੇ ਮੁੰਬਈ ਪੁਲਸ ਨੇ ਇਕ ਹੋਰ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ ਹੈ, ਮਿਲੀ ਜਾਣਕਾਰੀ ‘ਚ 5 ਸਾਲ ਦੀ ਬੱਚੀ ਨਾਲ ਸਕੂਲ ‘ਚ ਯੌਨ ਸੋਸ਼ਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਕੋਈ ਹੋਰ ਨਹੀਂ ਬਲਕਿ 58 ਸਾਲਾਂ ਦੀ ਮਹਿਲਾ ਚਪੜਾਈ ਹੈ। ਬੱਚੀ ਦੇ ਪ੍ਰਾਈਵੇਟ ਅੰਗ ‘ਚ ਸੱਟ ਦੀ ਗੱਲ ਦਾ ਪਤਾ ਲੱਗਣ ਤੋਂ ਬਾਅਦ ਬੱਚੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਉਥੇ ਇਹ ਸਾਰੀ ਘਟਨਾ ਦਾ ਖੁਲਾਸਾ ਹੋਇਆ।
ਦੱਸਣਯੋਗ ਹੈ ਕਿ ਇਹ ਘਟਨਾ ਮਾਝਗਾਂਵ ਦੇ ਇਕ ਇੰਗਲਿਸ਼ ਸਕੂਲ ਦੀ ਹੈ। ਬੱਚੀ ਦੇ ਘਰਦਿਆਂ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਬੱਚੀ ਦੇ ਪੇਟ ਅਤੇ ਹੇਠਲੇ ਭਾਗ ‘ਚ ਤੇਜ ਦਰਦ ਹੋ ਰਿਹਾ ਸੀ। ਇਸ ਵਜ੍ਹਾ ਨਾਲ ਉਹ ਸਕੂਲ ਜਾਣ ਤੋਂ ਡਰ ਰਹੀ ਸੀ। ਘਰਦਿਆਂ ਨੂੰ ਜਦੋਂ ਸ਼ੱਕ ਹੋਇਆ ਅਤੇ ਉਹ ਬੱਚੀ ਨੂੰ ਡਾਕਟਰ ਕੋਲ ਲੈ ਗਏ। ਇਸ ਦੌਰਾਨ ਬੱਚੀ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ।
ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੇ ਸਰੀਰ ਦੇ ਅੰਦਰੂਨੀ ਹਿੱਸੇ ‘ਚ ਜ਼ਖਮ ਹਨ। ਡਾਕਟਰਾਂ ਦੀ ਗੱਲ ਸੁਣ ਕੇ ਘਰਦਿਆਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਆਪਣੀ ਬੱਚੀ ਨੂੰ ਫਿਰ ਪੁੱਛਿਆ। ਵਾਰ-ਵਾਰ ਪੁੱਛੇ ਜਾਣ ਤੋਂ ਬੱਚੀ ਨੇ ਦੱਸਿਆ ਕਿ ਸਕੂਲ ਦੀ ਮਾਸੀ ਨੇ ਬਾਥਰੂਮ ਬ੍ਰੇਕ ਦੌਰਾਨ ਉਸ ਨਾਲ ਗਲਤ ਹਰਕਤ ਕੀਤੀ।
ਗੁੱਸੇ ‘ਚ ਘਰਦਿਆਂ ਨੇ ਇਸ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਕੀਤੀ। ਘਰਦਿਆਂ ਦੀ ਸ਼ਿਕਾਇਤ ‘ਤੇ ਸਕੂਲ ਦੀ ਪ੍ਰਿੰਸੀਪਲ ਨੇ ਦੋਸ਼ੀ ਮੁੱਖ ਮਹਿਲਾ ਚਪੜਾਸੀ ਨੂੰ ਮੁਅੱਤਲ ਕਰਕੇ ਇਸ ਮਾਮਲੇ ‘ਚ ਪੁਲਸ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹ ਦੋਸ਼ੀ ਮਹਿਲਾ ਨੂੰ ਪਾਕਸੋ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।