ਸਟਟਗਾਰਟ ਤੋਂ ਵਾਪਸੀ ਕਰਨਗੇ ਫੈਡਰਰ

ਸਟਟਗਾਰਟ— 18 ਗ੍ਰੈਂਡ ਸਲੈਮ ਜਿੱਤ ਚੁੱਕੇ ਸਾਬਕਾ ਨੰਬਰ ਇਕ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ 14 ਜੂਨ ਤੋਂ ਸਟਟਗਾਰਡ ਵਿਖੇ ਸ਼ੁਰੂ ਹੋ ਰਹੇ ਮਰਸੀਡੀਜ਼ ਕੱਪ ਟੈਨਿਸ ਟੂਰਨਾਮੈਂਟ ਤੋਂ ਕੋਰਟ ‘ਤੇ ਵਾਪਸੀ ਕਰਨਗੇ। ਇਸ ਸਾਲ ਆਸਟਰੇਲੀਅਨ ਓਪਨ ਦੇ ਰੂਪ ‘ਚ ਆਪਣਾ 18ਵਾਂ ਗ੍ਰੈਂਡ ਸਲੈਮ ਜਿੱਤਣ ਵਾਲੇ ਦਿੱਗਜ ਫੈਡਰਰ ਨੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਤੋਂ ਠੀਕ ਪਹਿਲਾਂ ਥਕਾਨ ਦਾ ਹਵਾਲਾ ਦਿੰਦੇ ਹੋਏ ਆਪਣਾ ਨਾਂ ਵਾਪਸ ਲੈ ਲਿਆ ਸੀ। ਹੁਣ ਉਹ ਇਕ ਵਾਰ ਫਿਰ ਕੋਰਟ ‘ਤੇ ਵਾਪਸੀ ਕਰ ਰਹੇ ਹਨ।

Be the first to comment

Leave a Reply