ਸਟੇਸ਼ਨ ਦੇ ਨੇੜੇ ਹੋਟਲਾਂ ‘ਚ ਲੱਗੀ ਭਿਆਨਕ ਅੱਗ

ਲਖਨਊ — ਉੱਤਰ ਪ੍ਰਦੇਸ਼ ‘ਚ ਲਖਨਊ ਦੇ ਨਾਕਾ ਖੇਤਰ ‘ਚ ਮੰਗਲਵਾਰ ਸਵੇਰੇ ਚਾਰਬਾਗ ਸਟੇਸ਼ਨ ਨੇ ਨੇੜੇ ਦੁੱਧ ਮਾਰਕੀਟ ਕੋਲ ਵਿਰਾਟ ਅਤੇ ਐੱਸ. ਐੱਸ. ਜੇ. ਇੰਟਰਨੈਸ਼ਨਲ ਹੋਟਲ ‘ਚ ਭਿਆਨਕ ਅੱਗ ਲੱਗ ਗਈ, ਜਿਸ ‘ਚ ਪੰਜ ਲੋਕ ਝੁਲਸ ਗਏ।ਜਾਣਕਾਰੀ ਮੁਤਾਬਕ ਨਾਕਾ ਇਲਾਕੇ ‘ਚ ਸਥਿਤ ਦੁੱਧ ਮਾਰਕੀਟ ਕੋਲ ਸਵੇਰੇ ਛੇਇਵਜੇ ਹੋਟਲ ਵਿਰਾਟ ‘ਚ ਤੇਜ਼ ਧਮਾਕੇ ਤੋਂ ਬਾਅਦ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਉਸ ਕੋਲ ਐੱਸ. ਐੱਸ. ਜੇ. ਇੰਟਰਨੈਸ਼ਨਲ ਹੋਟਲ ‘ਚ ਫੈਲ ਗਈ। ਅੱਗ ‘ਚ ਪੰਜ ਲੋਕ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ। ਮੌਕੇ ‘ਤੇ ਅੱਗ ਵਿਭਾਗ ਬੁਝਾਓ ਦੇ ਅਧਿਕਾਰੀ ਪਹੁੰਚੇ ਅਤੇ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾ ਰਹੇ ਹਨ। ਅੱਗ ਲੱਗਣ ਨਾਲ ਦੋਵਾਂ ਹੋਟਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।