ਸਤਪਾਲ ਸਿੰਘ ਬਰਾੜ ਸੀਨੀਅਰ ਨੇਤਾ ਸ੍ਰੋਮਣੀ ਅਕਾਲੀ ਦਲ ਦੀ ਸਰਜਰੀ ਦੀ ਕਾਮਯਾਬੀ ਤੇ ਅਕਾਲ ਪੁਰਖ ਦਾ ਸੁਕਰਾਨਾ 

ਵਾਸਿੰਗਟਲ ਡੀ.ਸੀ. (ਗਿੱਲ) – ਅਮਰੀਕਾ ਸ੍ਰੋਮਣੀ ਅਕਾਲੀ ਦਲ ਦੇ ਵਸਿਟ ਕੋਸਟ ਦੇ ਚੇਅਰਮੈਨ ਅਤੇ ਚੀਫ ਸਪਨੋਸਮੈਨ ਸਤਪਾਲ ਸਿੰਘ ਬਰਾੜ ਕਈ ਦਿਨਾ ਤੋਂ ਦਿਲ ਤੋਂ ਪੀੜਤ ਸਨ। ਉਨ੍ਹਾਂ ਆਪਣੀਆਂ ਪਾਰਟੀ ਪ੍ਰਤੀ ਗਤੀ ਵਿਧੀਆਂ ਨੂੰ ਉਸੇ ਤਰ੍ਹਾ ਜਾਰੀ ਰਖਿਆ, ਜਿਵੇ ਉਨਾਂ ਨੂੰ ਸਰੀਰਕ ਤੌਰ ਤੇ ਕੋਈ ਬਿਮਾਰ ਨਾ ਹੋਵੇ। ਪਰ ਉ੍ਹ੍ਹਨ੍ਹਾਂ ਦੀ ਦਿਲ ਿਦੀ ਗਤੀ ਕੁਝ ਪੀਸੀ ਹੋਣ ਦੀ ਸਿਕਾਇਤ ਸੀ ਜਿਸ ਕਰਕੇ ਉਨਾਂ ਦੀ ਬਾਈਪਾਸ ਸਰਜਰੀ ਫੇਅਰਫੈਕਸ ਹਸਪਤਾਲ ਵਿੱਚ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਸਰਜਰੀ ਬਹੁਤ ਹੀ ਕਾਮਯਾਬ ਅਤੇ ਵਧੀਆਂ ਹੋਈ ਹੈ। ਉਨ੍ਹਾਂ ਨੂੰ ਜਿਥੇ ਦੂਜਾ ਜੀਵਨ ਮਿਲਿਆ ਹ ਉਥੇ ਉਨ੍ਹਾ ਦੇ ਚਹੇਤਿਆਂ ਦੀਆਂ ਅਰਦਾਸਾ ਅਤੇ ਪ੍ਰਾਥਨਾ ਨੇ ਤੀਸਰੇ ਦਿਨ ਰਹੇ ਹਸਪਤਾਲ ਤੋ ਛੁਟੀ ਦਿਵਾ ਦਿੱਤੀ। ਜਿਥੇ ਉਹ ਪਰਿਵਾਰ ਦੀ ਸੇਵਾ ਅਧੀਨ ਦਿਨ-ਬ-ਦਿਨ ਬੇਹਤਰ ਹੁੰਦੇ ਜਾ ਰਹੇ ਹਨ। ਜਿਥੇ ਉਨ੍ਹਾਂ ਦੀ ਸਿਹਤਯਾਬੀ ਲਈ ਦੋਸਤਾ ਰਿਸ਼ਤੇਦਾਰਾ ਅਤੇ ਪਾਰਟੀ ਵਰਕਸ ਵੱਲੋਂ ਅਕਾਲ ਪੁਰਖ ਦੀਆਂ ਰਹਿਮਤਾਂ ਕੀਤੀਆਂ ਜਾ ਰਹੀਆਂ ਹਨ। ਉਥੇ ਉਨ੍ਹਾਂ ਦੀ ਬਾਈਪਾਸ ਸਰਜਰੀ ਦੀ ਕਾਮਯਾਬੀ ਲਈ ਅਕਾਲ ਖੁਰਖ ਦਾ ਧੰਨਵਾਦ ਕੀਤਾ ਰਾ ਰਿਹਾ।
ਦੇਸ਼ ਵਿਦੇਸ਼ਾ ਤੋਂ ਸੁਖ ਸੁਨੇਹੇ ਪ੍ਰਾਪਤ ਹੋ ਰਹੇ ਹਨ ਜਿਨ੍ਹਾਂ ਵਿਚ ਨਰਿੰਦਰ, ਤੋਤਾ ਸਿੰਘ, ਸਾਬਕਾ ਮੰਤਰੀ ਚਰਨਜੀਤ ਸਿੰਘ ਬਰਾੜ, ਟਰੰਪ, ਜਸਦੀਪ ਸਿੰਘ ਜੱਸੀ, ਸਾਜਿਦ ਤਾਰ, ਬੀ.ਜੇ.ਪੀ ਦੇ ਕਨਵੀਨਰ ਬਲਜਿੰਦਰ ਸਿੰਘ ਸੰਮੀ, ਸੁਰਿੰਦਰ ਰਹੇਜਾ, ਕੰਵਲਜੀਤ ਸਿੰਘ, ਆਤਮਾ ਸਿੰਘ, ਡਾ.ਸੁਰਿੰਦਰ ਸਿੰਘ ਗਿੱਲ, ਬੂਟਾ ਬਾਸੀ, ਕੁਲਵਿੰਦਰ ਫਲੋਰਾ, ਰਾਜ ਗੋਗਨਾ ਨੇ ਬਰਾੜ ਸਾਹਿਬ ਦੀ ਚੜ੍ਹਦੀ ਕਲਾ ਲਈ ਅਤੇ ਜਲਦ ਠੀਕ ਹੋਣ ਲਈ ਅਰਦਾਸ ਕੀਤੀ ਅਤੇ ਮੀਡੀਏ ਰਾਹੀ ਹਾਜ਼ਰੀ ਲਵਾਈ। ਸਮੁੱਚਾ ਅਕਾਲੀ ਦਲ ਈਸਟ ਦੀ ਕਾਮਯਾਬੀ ਤੇ ਸਿਹਤ ਲਈ, ਪ੍ਰਥਨਾ ਦਾ ਭਾਗੀਦਾਰ ਹੈ ਆਸ ਹੈ ਕਿ ਉਹ ਮੁੜ ਪਰਿਵਾਰ ਅਤੇ ਰਾਨਨੀਤਕ ਸਰਗਰਮੀਆਂ ਲਈ ਜਲਦ ਹਾਜ਼ਰ ਹੋਣਗੇ।

Be the first to comment

Leave a Reply