ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮਪਤਨੀ ਮਾਤਾ ਲੋਨਾ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਬਹੁਤ ਹੀ ਸੁੰਦਰ ਅਤੇ ਅਦਭੁੱਤ ਮੰਦਿਰ ਭਾਰਤ ਦੇ ਸੂਬੇ ਹਿਮਾਚਲ ਵਿੱਚ ਹੋ ਰਿਹਾ ਹੈ ਤਿਆਰ :-ਸ਼੍ਰੀ ਸੁਖਦੇਵ ਜੀ

ਰੋਮ ਇਟਲੀ – (ਕੈਂਥ) ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ(ਵਿਚੈਂਸਾ)ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਵਿਆਹ ਪੁਬਰ ਮਨਾਇਆ ਗਿਆ ਜਿਸ ਵਿੱਚ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਖਦੇਵ ਜੀ ਕੌਮੀ ਪ੍ਰਧਾਨ ਅਖਿਲ ਭਾਰਤੀ ਰਵਿਦਾਸੀਆ ਧਰਮ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਗੁਰੂ ਜੀ ਦੇ ਵਿਆਹ ਪੁਰਬ ਸੰਬਧੀ ਸ਼੍ਰੀ ਸੁਖਦੇਵ ਜੀ ਨੇ ਚਾਨਣਾ ਪਾਉਂਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮਪਤਨੀ ਮਾਤਾ ਲੋਨਾ ਜੀ ਦੀ ਯਾਦ ਨੂੰ ਸਮਰਪਿਤ ਬਹੁਤ ਹੀ ਸੁੰਦਰ ਅਤੇ ਅਦਭੁੱਤ ਮੰਦਿਰ ਭਾਰਤ ਦੇ ਸੂਬੇ ਹਿਮਾਚਲ ਜ਼ਿਲ੍ਹਾ ਮੰਡੀ ਨੇੜੇ ਕੁਲੂ ਮਨਾਲੀ ਰੋਡ ਉਪੱਰ ਬਣ ਰਿਹਾ ਹੈ।ਮਾਤਾ ਲੋਨਾ ਦੀ ਯਾਦ ਨੂੰ ਸਮਰਪਿਤ ਇਹ ਮੰਦਿਰ ਦੁਨੀਆਂ ਦਾ ਪਹਿਲਾ ਮੰਦਿਰ ਹੈ ਜਿਹੜਾ ਉਹਨਾਂ ਨੂੰ ਸਮਰਪਿਤ ਹੋਵੇਗਾ।ਸ਼੍ਰੀ ਸੁਖਦੇਵ ਜੀ ਨੇ ਕਿਹਾ ਕਿ ਇਹ ਸਿਰਫ਼ ਮੰਦਿਰ ਹੀ ਨਹੀਂ ਹੋਵੇਗਾ ਸਗੋ ਸਮੁੱਚੀ ਰਵਿਦਾਸੀਆ ਕੌਮ ਲਈ ਇੱਕ ਤੀਰਥ ਅਸਥਾਨ ਵੀ ਹੋਵੇਗਾ ਜਿਹੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਮੌਕੇ ਮਿਸ਼ਨਰੀ ਗਾਇਕ ਸ਼੍ਰੀ ਪਰਮਜੀਤ ਪਰਲ ਨੇ ਗੁਰੂ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਆਪਣਾ ਵਿਸੇਸ ਮਿਸ਼ਨਰੀ ਪ੍ਰੋਗਰਾਮ ਵੀ ਪੇਸ਼ ਕੀਤਾ।ਗੁਰੂਘਰ ਦੇ ਸੇਵਾਦਾਰ ਸ਼੍ਰੀ ਬੱਗਾ ਰਾਮ ਨੇ ਵੀ ਇੱਕ ਧਾਰਮਿਕ ਇਨਕਲਾਬੀ ਕਵਿਤਾ ਪੇਸ਼ ਕੀਤੀ।ਵਿਆਹ ਪੁਰਬ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਜਸਵੀਰ ਬੱਬੂ ਨੇ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਦ ਹੀ ਗੁਰੂ ਜੀ ਦੇ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਦੀ ਸਥਾਪਨਾ ਸੰਭਵ ਹੋ ਸਕਦੀ ਹੈ।ਉਹਨਾਂ ਗੁਰਦੁਆਰਾ ਸਾਹਿਬ ਵਿਆਹ ਪੁਰਬ ਵਿੱਚ ਆਈਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਭਾਰਤ ਤੋਂ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਆਏ ਅਖਿਲ ਭਾਰਤੀ ਰਵਿਦਾਸੀਆ ਧਰਮ ਦੇ ਕੌਮੀ ਪ੍ਰਧਾਨ ਸ਼੍ਰੀ ਸੁਖਦੇਵ ਜੀ ਦਾ ਵਿਸੇਸ ਧੰਨਵਾਦ ਅਤੇ ਸਨਮਾਨ ਵੀ ਕੀਤਾ। ਸਟੇਜ ਸਕੱਤਰ ਕੁਲਜਿੰਦਰ ਬੱਬਲੂ ਨੇ ਸਭ ਸੰਗਤਾਂ ਨੂੰ ਸ਼੍ਰੀ ਅੰਮ੍ਰਿਤਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

Be the first to comment

Leave a Reply