ਸਨਾਤਨ ਧਰਮ ਰਾਹੀ ਪ੍ਰਮਾਤਮਾ ਦਾ ਨਾਅ ਜਪਣ ਡੇਰਾ ਪ੍ਰੇਮੀ : ਪਵਨ ਗੁਪਤਾ

ਪਟਿਆਲਾ –  : ਪਿਛਲੇ ਦੀਨੀ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵੱਲੋਂ ਹਰਿਆਣਾ ਸਥਿਤ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹੋਈ ਹਿੰਸਕ ਘਟਨਾ ਦੀ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਅਤੇ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਨਿੰਦਾ ਕੀਤੀ ਗਈ।

ਇਸ ਦੇ ਨਾਲ ਹੀ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਸ਼ਿਵ ਸੈਨਾ ਮੁਖੀ ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਹੈਲੀਕਾਪਟਰ ਡੀ.ਜੀ.ਪੀ. ਪੰਜਾਬ ਦੇ ਹਵਾਲੇ ਕਰਨਾ ਅਤੇ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਉਸ ਨੂੰ ਸੌਂਪਣੀ ਸ਼ਲਾਘਾਯੋਗ ਹੈ। ਜਿਸ ਦੇ ਸਦਕਾ ਹੀ ਇਸ ਹਿੰਸਾ ਦੌਰਾਨ ਪੰਜਾਬ ਚ ਸ਼ਾਂਤੀ ਬਰਕਰਾਰ ਰੱਖੀ ਗਈ।
ਸ੍ਰੀ ਗੁਪਤਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਅਰੋੜਾ ਦੇ ਯਤਨਾਂ ਨੇ ਸਾਬਤ ਕਰ ਦਿੱਤਾ ਕਿ ਜੇਕਰ ਸਰਕਾਰ ਅਤੇ ਪੁਲਿਸ ਚਾਹੇ ਤਾਂ ਕਿਥੇ ਵੀ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਜੇਕਰ ਕੈਪਟਨ ਵੱਲੋਂ ਡੀ.ਜੀ.ਪੀ. ਨੂੰ ਪੁਰੀ ਜ਼ਿੰਮੇਵਾਰੀ ਨ ਸੌਂਪੀ ਹੁੰਦੀ ਤਾਂ ਪੰਜਾਬ ਚ ਵੀ ਪੰਚਕੂਲਾ ਦੀ ਤਰਾਂ ਕਈ ਹਿੰਸਕ ਘਟਨਾਵਾਂ ਵਾਪਰ ਸਕਦੀਆਂ ਸੀ। ਸ੍ਰੀ ਪਵਨ ਗੁਪਤਾ ਵੱਲੋਂ ਪੰਚਕੂਲਾ ਵਿਖੇ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਉਸ ਦਾ ਜ਼ਿੰਮੇਵਾਰ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟੜ ਅਤੇ ਹਰਿਆਣਾ ਨੂੰ ਪੁਲਿਸ ਨੂੰ ਠਹਿਰਾਇਆ, ਜਿਨ੍ਹਾਂ ਦੀ ਆਪਸੀ ਤਾਲਮੇਲ ਦੀ ਕਮੀ ਦੇ ਚੱਲਦਿਆਂ ਹੀ ਪੰਚਕੂਲਾ ਚ ਇਹ ਹਿੰਸਕ ਘਟਨਾ ਵਾਪਰੀ ਤੇ ਇਸ ਦੌਰਾਨ 30 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਵਿਅਕਤੀ ਜ਼ਖਮੀ ਹੋ ਗਏ। ਸ੍ਰੀ ਗੁਪਤਾ ਵੱਲੋਂ ਪੰਚਕੂਲਾ ਦੀ ਡਿਪਟੀ ਕਮਿਸ਼ਨਰ ਗ਼ੌਰੀ ਪਰਾਸ਼ਰ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ ਜਿੰਨਾ ਵੱਲੋਂ ਪੰਚਕੂਲਾ ਚ ਵਾਪਰੀ ਹਿੰਸਾ ਚ ਪਿੱਛੇ ਹਟਣ ਦੀ ਥਾਂ ਡਟ ਕੇ ਸਾਹਮਣਾ ਕੀਤਾ ਗਿਆ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਨਾਲ ਜੁੜੇ ਲੋਕਾਂ ਵੱਡੀ ਗਿਣਤੀ ‘ਚ ਸਨਾਤਨ ਧਰਮ ਨਾਲ ਸਬੰਧ ਰੱਖਦੇ ਹਨ ਤੇ ਉਹ ਸਨਾਤਨ ਧਰਮ ਰਾਹੀ ਪ੍ਰਮਾਤਮਾ ਦਾ ਨਾਂਅ ਦਾ ਸਿਮਰਨ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਗਈ ਕਿ ਉਹ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਤੇ ਲਗਾਏ ਤਾਲੇ ਖੋਲ੍ਹਣ ਸਬੰਧੀ ਮੰਗ ਕੀਤੀ ਗਈ ਕਿਉਂਕਿ ਕਿਸੇ ਵੀ ਨਾਮ ਚਰਚਾ ਘਰ ਤੇ ਤਾਲਾ ਲਗਾਉਣਾ ਕਿਸੇ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕਰਨਾ ਹੈ। ਗੁਪਤਾ ਨੇ ਡੇਰਾ ਪ੍ਰੇਮੀਆ ਨੂੰ ਅਪੀਲ ਕੀਤੀ ਕਿ ਉਹ ਸਨਾਤਨ ਧਰਮ ਰਾਹੀ ਰੱਬ ਦਾ ਸਿਮਰਨ ਕਰ ਸਕਦੇ ਹਨ।

Be the first to comment

Leave a Reply