ਸਫਲਤਾ ਦੀ ਸਿਖਰ ਸੀ ਪ੍ਰੈੱਸ ਕਲੱਬ ਅੱਪਰਾ ਦਾ ‘ਕੁਝ ਪਲ ਐੱਸ ਅਸ਼ੋਕ ਭੌਰਾ ਨਾਲ’ ਸਾਹਿਤਕ ਸਮਾਗਮ

ਸਰਦੂਲ ਸਿਕੰਦਰ ਅਤੇ ਭਜਨਾ ਅਮਲੀ ‘ਤੇ ਸੰਤੀ ਨੇ ਮਹੌਲ ਨੂੰ ਬਣਾਇਆ ਰੰਗੀਨ
ਅੱਪਰਾ (ਬਿਓਰੋ) ¸ ਪ੍ਰੈੱਸ ਕਲੱਬ ਅੱਪਰਾ ਦੇ ਸਮੂਹ ਮੈਂਬਰਾਂ ਵਲੋਂ ਇਲਾਕੇ ਭਰ ਦੀਆਂ ਗਤੀਵਿਧੀਆਂ ਅਤੇ ਘਟਨਾਵਾਂ ਨੂੰ ਲੋਕਾਂ ਅਤੇ ਪ੍ਰਸ਼ਾਸ਼ਨ ਤੱਕ ਪਹੁੰਚਾਇਆ ਜਾਂਦਾ ਹੈ ਉੱਥੇ ਸਮੇਂ ਸਮੇਂ ‘ਤੇ ਸਾਹਿਤਕ ਪ੍ਰੋਗਰਾਮ ਅਯੋਜਿਤ ਕਰਵਾ ਕੇ ਇਲਾਕੇ ਦੇ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਕ ਵੱਖਰਾ ਮਹੌਲ ਸਿਰਜ ਕੇ ਦਿੱਤਾ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਡਾ. ਸੁਰਜੀਤ ਪਾਤਰ ਨਾਲ ਕਰਵਾਏ ਗਏ ਰੂ-ਬ-ਰੂ ਸਮਾਗਮ ਨੂੰ ਵੱਡੀ ਸਫਲਤਾ ਮਿਲੀ ਸੀ ਜਿਸ ਤੋਂ ਉਤਸ਼ਾਹਿਤ ਹੁੰਦਿਆਂ ਹੁਣ ਅੰਤਰਰਾਸ਼ਟਰੀ ਪੱਤਰਕਾਰ, ਲੇਖਕ, ਸ਼ਾਇਰ ਅਤੇ ਗੀਤਕਾਰ ਸ੍ਰੀ ਐੱਸ ਅਸ਼ੋਕ ਭੌਰਾ ਨਾਲ ਰੂਬਰੂ ਸਮਾਗਮ ਇੱਥੇ ਸੀਕੋ ਪੈਲੇਸ ਅੱਪਰਾ (ਨੇੜੇ ਫਿਲੌਰ-ਗੁਰਾਇਆ, ਜ਼ਿਲ•ਾ ਜਲੰਧਰ) ਵਿਚ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸੁਰਾਂ ਦੇ ਸਿਕੰਦਰ ਗਾਇਕ ਸਰਦੂਲ ਸਿਕੰਦਰ ਪਹੁੰਚੇ ਜਦਕਿ ਗਿਆਨੀ ਰਵਿੰਦਰ ਸਿੰਘ (ਰਾਜਾ ਸਵੀਟਸ ਯੂ.ਐੱਸ.ਏ.), ਸ੍ਰ. ਅਮਰੀਕ ਸਿੰਘ ਯੂ.ਐੱਸ.ਏ, ਸੋਨੀਆ ਚੇੜਾ, ਮਿਸਜ਼ ਭੌਰਾ, ਭਜਨਾ ਅਮਲੀ, ਐਡਵੋਕੇਟ ਯੋਗੇਸ਼ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪੱਤਰਕਾਰਾਂ ਦੀ ਦੁਨੀਆਂ ਵਿਚੋਂ ਅੰਮ੍ਰਿਤ ਭਾਖੜੀ, ਸਤਿੰਦਰ ਸ਼ਰਮਾ, ਸਰਬਜੀਤ ਗਿੱਲ, ਪ੍ਰਮੋਦ ਕੌਸ਼ਲ, ਗੁਰਜੀਤ ਗਿੱਲ ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿਚ ਮੈਡਮ ਚਰਨਜੀਤ ਬਸਰਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਸ਼ੁਰੂਆਤ ਕਰਨ ਲਈ ਮਾਈਕ ਡਾ. ਨਿਰਮਲ ਜੌੜਾ ਦੇ ਹਵਾਲੇ ਕੀਤਾ।
ਡਾ. ਜੌੜਾ ਨੇ ਜਨਾਬ ਸਰਦੂਲ ਸਕੰਦਰ ਨੂੰ ਮਾਈਕ ਤੇ ਆਉਣ ਅਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ ਦਾ ਸੱਦਾ ਦਿੱਤਾ। ਜਨਾਬ ਸਰਦੂਲ ਸਕੰਦਰ ਨੇ ਸ੍ਰੀ ਭੌਰਾ ਨਾਲ ਆਪਣੀ ਵਰਿ•ਆਂ ਦੀ ਸਾਂਝ ਦਾ ਮੁਕੰਮਲ ਉਲੇਖ ਕੀਤਾ ਅਤੇ ਦੱਸਿਆ ਕਿ ਅੱਜ ਦੇ ਵੇਲੇ ਕਲਾਕਾਰਾਂ ਕੋਲ ਆਪਣੀ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਹੈ ਪਰ ਸਾਡੇ ਵੇਲਿਆਂ ਵਿਚ ਕਲਾਕਾਰਾਂ ਕੋਲ ਪ੍ਰਮੋਸ਼ਨ ਲਈ ਐੱਸ ਅਸ਼ੋਕ ਭੌਰਾ ਹੀ ਹੁੰਦਾ ਸੀ। ਕਲਾਕਾਰ ਆਪਣੇ ਆਪ ਬਾਰੇ ਅਖਬਾਰਾਂ ਵਿਚ ਲਿਖਵਾਉਣ ਲਈ ਸ੍ਰੀ ਭੌਰਾ ਨਾਲ ਨੇੜਤਾ ਰੱਖਦੇ ਹੁੰਦੇ ਸਨ। ਉਹਨਾਂ ਇਸ ਮੌਕੇ ਆਪਣੀ ਗਾਇਨ ਕਲਾ ਦੀ ਇਕ ਵੰਨ•ਗੀ ਸੁਣਾ ਕੇ ਸੁਰਾਂ ਨੂੰ ਫਿਜ਼ਾਵਾਂ ਵਿਚ ਘੁਲਣ ਲਾ ਦਿੱਤਾ।
ਇਸ ਉਪਰੰਤ ਡਾ. ਜੌੜਾ ਨੇ ਸ੍ਰ. ਭੌਰਾ ਸਬੰਧੀ ਸੰਖੇਪ ਜਾਣਕਾਰੀ ਦੇਣ ਉਪਰੰਤ ਉਨ•ਾਂ ਨਾਲ ਸਵਾਲਾਂ ਜਵਾਬਾਂ ਦੀ ਦੌਰ ਸ਼ੁਰੂ ਕੀਤਾ। ਸ੍ਰੀ ਭੌਰਾ ਨੇ ਜਿੱਥੇ ਇਸ ਦੌਰਾਨ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉੱਥੇ ਉਨ•ਾਂ ਆਪਣੇ ਸੰਘਰਸ਼ਮਈ ਦੌਰ ਦੀ ਵਾਰਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਉਹਨਾਂ ਇਸ ਦੌਰਾਨ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਰੋਤਿਆਂ ਨਾਲ ਸਾਂਝ ਪਾਉਂਦਿਆਂ ਤਾੜੀਆਂ ਦਾ ਪਿਆਰ ਖੱਟਿਆ। ਲੱਚਰਤਾ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਉੱਤਰ ਵਿਚ ਸ੍ਰੀ ਭੌਰਾ ਨੇ ਕਿਹਾ ਕਿ ਅੱਜ ਸੱਭਿਆਚਾਰਕ ਮੇਲਿਆਂ ਦੀ ਬਹੁਤਾਤ ਦੀ ਲੋੜ ਹੈ ਕਿਉਂਕਿ ਜਦੋਂ ਕੋਈ ਵੀ ਕਲਾਕਾਰ ਸਰੋਤਿਆਂ ਦੀ ਅੱਖ ‘ਚ ਅੱਖ ਪਾ ਕੇ ਸਟੇਜ ਤੋਂ ਲਾਈਵ ਗਾਉਂਦਾ ਹੈ ਤਾਂ ਉਸਦੀ ਜੁਅਰਤ ਨਹੀਂ ਹੁੰਦੀ ਕਿ ਉਹ ਗੰਦਮੰਦ ਗਾ ਜਾਵੇ, ਪਰ ਰਿਕਾਰਡ ਕਰਵਾ ਕੇ ਕੁਝ ਵੀ ਵੰਡਿਆ ਜਾ ਸਕਦਾ ਹੈ। ਇਸ ਲਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਲੋਕ ਵਿਰਾਸਤ ਮੇਲਿਆਂ ਵਾਲਾ ਦੌਰ ਫਿਰ ਲਿਆਂਦਾ ਜਾਵੇ ਤਾਂ ਜੋ ਇਸ ਲੱਚਰਤਾ ਦੇ ਦਰਿਆ ਨੂੰ ਠੱਲ• ਪਾਈ ਜਾ ਸਕੇ।
ਇਸੇ ਦੌਰਾਨ ਗੱਲਬਾਤ ਦੇ ਚੱਲਦਿਆਂ ਹੀ ਗਾਇਕ ਲੋਪੋਕੇ ਬ੍ਰਦਰਜ਼ ਵਲੋਂ ਸ੍ਰੀ ਐੱਸ ਅਸ਼ੋਕ ਭੌਰਾ ਵਲੋਂ ਲਿਖੇ ਗੀਤ ਗਏ ਗਏ ਅਤੇ ਭਜਨਾ ਅਮਲੀ ‘ਤੇ ਸੰਤੀ ਵਲੋਂ ਬਹੁਤ ਹੀ ਸਾਫ ਸੁਥਰੀ ਗਾਇਕੀ ਨਾਲ ਆਏ ਹੋਏ ਮਹਿਮਾਨਾਂ ਨੂੰ ਹਸਾਇਆ ਗਿਆ।
ਇਸ ਸਮਾਗਮ ਦੇ ਸਪਾਂਸਰਾਂ ਵਿਚ ਪ੍ਰਮੋਦ ਘਈ (ਬਿੱਟੂ ਸਰਾਫ), ਕਮਲਜੀਤ ਸਿੰਘ ਸੰਧੂ ਯੂ.ਕੇ., ਸੁਖਪਾਲਵੀਰ ਸਿੰਘ ਰੂਬੀ, ਗੁਰਚੈਨ ਸਿੰਘ ਢੀਂਡਸਾ, ਸਤਿੰਦਰਪਾਲ ਸਿੰਘ ਬਿੱਟੂ, ਸਰੂਪ ਸਿੰਘ ਢੇਸੀ, ਜਤਿੰਦਰ ਕੁਮਾਰ ਐੱਸ ਆਈ, ਐਨ.ਆਰ.ਆਈ. ਕਲੱਬ ਮੰਡੀ, ਗ੍ਰਾਮ ਪੰਚਾਇਤ ਅੱਪਰਾ, ਦਵਿੰਦਰ ਸਿੰਘ ਸੋਮਲ, ਸ਼ਿੰਦਾ ਲੋਹਗੜੀਆ ਅਤੇ ਗੁਰਸੇਵਕ ਸਿੰਘ ਲਿੱਦੜ ਦੇ ਨਾਮ ਵਿਸ਼ੇਸ਼ ਰਹੇ।
ਅੰਤ ਵਿਚ ਸ੍ਰੀ ਐੱਸ ਅਸ਼ੋਕ ਭੌਰਾ ਅਤੇ ਆਏ ਹੋਏ ਮਹਿਮਾਨਾਂ ਤੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਆਖਰ ਵਿਚ ਮਨਜੀਤ ਬੇਕਰੀ ਵਲੋਂ ਸਵਾਦਿਸ਼ਟ ਦੁਪਹਿਰ ਦਾ ਖਾਣਾ ਖਾਣ ਉਪਰੰਤ ਸਮਾਗਮ ਦੀ ਸਮਾਪਤੀ ਹੋਈ।
ਕੈਪਸ਼ਨ: ਪ੍ਰੈੱਸ ਕਲੱਬ ਅੱਪਰਾ ਵਲੋਂ ਕਰਵਾਏ ਗਏ ਸਮਾਗਮ ਦੀਆਂ ਵੱਖ ਵੱਖ ਝਲਕਾਂ। ਤਸਵੀਰਾਂ: ਸ਼ਿੰਦਾ ਰਾਏਪੁਰ ਅਰਾਈਆਂ

Be the first to comment

Leave a Reply