ਸਬਜ਼ੀ ਖਰੀਦਣ ਆਈ ਵਕੀਲ ਦੀ ਪਤਨੀ ਨਾਲ ਦਿਨ-ਦਿਹਾੜੇ ਸਨੈਚਿੰਗ

ਮੋਹਾਲੀ –  ਫੇਜ਼-1 ਵਿਚ ਘਰ ਦੇ ਬਾਹਰ ਰੇਹੜੀ ‘ਤੇ ਸਬਜ਼ੀ ਖਰੀਦਣ ਆਈ ਵਕੀਲ ਦੀ ਪਤਨੀ ਨਾਲ ਦਿਨ-ਦਿਹਾੜੇ ਸਨੈਚਿੰਗ ਕਰਕੇ ਸਨੈਚਰ ਬੜੇ ਆਰਾਮ ਨਾਲ ਫਰਾਰ ਹੋ ਗਏ, ਜਿਸ ਤੋਂ ਬਾਅਦ ਪੀੜਤਾ ਨੇ ਇਸ ਸਬੰਧੀ ਥਾਣਾ ਫੇਜ਼-1 ਵਿਚ ਲਿਖਤ ਸ਼ਿਕਾਇਤ ਦੇ ਦਿੱਤੀ ਹੈ। ਪੁਲਸ ਨੇ ਮੈਸੇਜ ਫਲੈਸ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਘਟਨਾ ਫੇਜ਼-1 ਵਿਚ ਸੋਮਵਾਰ ਦੁਪਹਿਰ 1 ਵਜੇ ਦੀ ਹੈ। ਐਡਵੋਕੇਟ ਵਿਵੇਕ ਸ਼ਰਮਾ ਦੀ ਪਤਨੀ ਏਕਤਾ ਨੇ ਦੱਸਿਆ ਕਿ ਉਹ ਇਕ ਵਜੇ ਘਰ ਤੋਂ ਬਾਹਰ ਸਬਜ਼ੀ ਖਰੀਦਣ ਲਈ ਨਿਕਲੀ ਸੀ। ਉਹ ਰੇਹੜੀ ‘ਤੇ ਸਬਜ਼ੀ ਖਰੀਦ ਰਹੀ ਸੀ ਅਤੇ ਤਦ ਹੀ ਉਥੇ ਇਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ। ਉਨ੍ਹਾਂ ਪਹਿਲਾਂ ਤਾਂ ਰੇਹੜੀ ਵਾਲੇ ਤੋਂ ਸਬਜ਼ੀ ਦਾ ਰੇਟ ਪੁੱਛਿਆ, ਇਸ ਤੋਂ ਬਾਅਦ ਇਕ ਨੌਜਵਾਨ ਨੇ ਉਨ੍ਹਾਂ ‘ਤੇ ਡਿਗਣ ਦਾ ਬਹਾਨਾ ਬਣਾਇਆ। ਇਸੇ ਦੌਰਾਨ ਉਹ ਗਲੇ ਵਿਚੋਂ 17 ਗ੍ਰਾਮ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਹ ਕਾਫੀ ਘਬਰਾ ਗਈ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਫੋਨ ਕੀਤਾ ਪਰ ਫੋਨ ਨਹੀਂ ਮਿਲਿਆ। ਉਸ ਨੇ ਆਪਣੇ ਪਰਿਵਾਰ ਸਮੇਤ ਥਾਣੇ ਵਿਚ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Be the first to comment

Leave a Reply