ਸਮਾਂ ਆ ਗਿਆ ਹੈ ਕਿ ਖੇਤਰ ਦੇ ਸਾਰੇ ਦੇਸ਼ ਇਸ ਨਾਲ ਸਾਂਝੇ ਤੌਰ ’ਤੇ ਨਜਿੱਠਣ: ਨਰਿੰਦਰ ਮੋਦੀ

ਮਨੀਲਾ-  ਖੇਤਰ ਵਿੱਚ ਅੱਤਵਾਦ ਅਤੇ ਦਹਿਸ਼ਤਵਾਦ ਮੁੱਖ ਚੁਣੌਤੀਆਂ ਹਨ। ਸਮਾਂ ਆ ਗਿਆ ਹੈ ਕਿ ਖੇਤਰ ਦੇ ਸਾਰੇ ਦੇਸ਼ ਇਸ ਨਾਲ ਸਾਂਝੇ ਤੌਰ ’ਤੇ ਨਜਿੱਠਣ। ਪ੍ਰਧਾਨ ਮੰਤਰੀ ਦਾ ਫਿਲੀਪੀਨਸ ਦੌਰੇ ਦਾ ਅੱਜ ਆਖਰੀ ਦਿਨ ਸੀ।ਸ੍ਰੀ ਮੋਦੀ ਨੇ ਅਜ ਵਿਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨਾਲ ਮੁਲਾਕਾਤ ਕੀਤੀ।ਸ੍ਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਵੀ ਮਿਲੇ।ਉਥੇ ਹੀ ਉਨ੍ਹਾਂ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਮੇਤ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਅਜ ਮੁੜ ਆਸਿਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ ਨੂੰ ਸੰਬੋਧਨ ਸੰਬੋਧਨ ਕੀਤਾ। ਫਿਲੀਪੀਨਸ ਨਾਲ ਹੋਏ 4 ਸਮਝੌਤੇ- ਇਸ ਤੋਂ ਪਹਿਲਾਂ ਸ੍ਰੀ ਮੋਦੀ ਦੀ ਫਿਲੀਪੀਨ ਦੇ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਨਾਲ ਦੋ-ਪਖੀ ਸਬੰਧਾਂ ਦੇ ਵਖ-ਵਖ ਖੇਤਰਾਂ ਨੂੰ ਲੈ ਕੇ ਵਿਸਥਾਰ ਨਾਲ ਗਲਬਾਤ ਬਾਅਦ ਦੋਵਾਂ ਦੇਸ਼ਾਂ ਨੇ ਰਖਿਆ ਅਤੇ ਸੁਰਖਿਆ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਲਈ 4 ਸਮਝੌਤਿਆਂ ਉਤੇ ਦਸਤਖਤ ਕੀਤੇ।
ਅਤਵਾਦ ਨੂੰ ਦਸਿਆ ਵਡਾ ਖ਼ਤਰਾ- ਦੋਵਾਂ ਨੇਤਾਵਾਂ ਨੇ ਅਤਵਾਦ ਨੂੰ ਦੋਵਾਂ ਦੇਸ਼ਾਂ ਅਤੇ ਖੇਤਰ ਦੇ ਸਾਹਮਣੇ ਮੌਜੂਦ ਵਡਾ ਖ਼ਤਰਾ ਦਸਦੇ ਹੋਏ ਇਸ ਚੁਣੌਤੀ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿਠਣ ਲਈ ਦੋ-ਪਖੀ ਸਹਿਯੋਗ ਵਧਾਉਣ ਦਾ ਸੰਕਲਪ ਲਿਆ।

Be the first to comment

Leave a Reply

Your email address will not be published.


*