ਸਮਾਜ ਵਿੱਚ ਔਰਤਾਂ ਦਾ ਮਾਣ-ਸਤਿਕਾਰ ਜ਼ਰੂਰੀ: ਸਿੱਧੂ

Social activist from Lucknow Naish Hasan being given award by Local bodies and Tourism Minister Navjot Singh Sidhu during award function organised by Noble Foundation at Guru Nanak Bhawan. Photo: Inderjeet Verma Gurvinder's story

ਲੁਧਿਆਣਾ  – ਦੇਸ਼ ’ਚ ਮੁਸਲਿਮ ਧਰਮ ’ਚ ਤਿੰਨ ਤਲਾਕ ਨੂੰ ਲੈ ਕੇ ਉਠੇ ਸਵਾਲਾਂ ਤੋਂ ਬਾਅਦ ਛਿੜੀ ਬਹਿਸ ਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਨੂੰ ਹਰ ਔਰਤ ਦੇ ਮਾਣ-ਸਤਿਕਾਰ ਤੇ ਭਾਵਨਾਵਾਂ ਦਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਰਾਜਸੀ ਤੇ ਹੋਰ ਖੇਤਰਾਂ ’ਚ 50 ਫੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ। ਉਹ ਅੱਜ ਨੋਬਲ ਫਾਊਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਭਵਨ ’ਚ ਕਰਵਾਏ ਗਏ ਸਮਾਗਮ ’ਚ ਹਿੱਸਾ ਲੈਣ ਲੁਧਿਆਣਾ ਪੁੱਜੇ ਸਨ। ਉਨ੍ਹਾਂ ਦੇ ਨਾਲ ਜਲੰਧਰ ਦੇ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਵੀ ਮੌਜੂਦ ਸਨ। ਫਾਊਡੇਸ਼ਨ ਦੇ ਵੱਲੋਂ ਦੇਸ਼ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਸੱਤ ਸੂਬਿਆਂ ਦੀਆਂ 18 ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਨੋਬਲ ਫਾਊਡੇਸ਼ਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਕਿ ਉਹ ਔਰਤਾਂ ਨੂੰ ਵਧਾਵਾ ਦੇ ਰਹੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੇਸ਼ ’ਚ ਔਰਤਾਂ ਦੀ ਇੱਜ਼ਤ ਕਰਨ ਬਾਰੇ ਬੋਲਦਿਆਂ ਆਖਿਆ ਕਿ ਇਸ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ। ਹੁਣ ਸਮਾਜ ਬਦਲ ਰਿਹਾ ਹੈ ਤੇ ਔਰਤਾਂ ਹਰ ਖੇਤਰ ’ਚ ਮਰਦਾਂ ਦੇ ਬਰਾਬਰ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਨੋਬਲ ਫਾਊਡੇਸ਼ਨ ਦੇ ਵੱਲੋਂ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦੀ ਚਲਾਈ ਮੁਹਿੰਮ ਨਾਲ ਸਾਫ਼ ਹੈ ਕਿ ਸਮਾਜ ’ਚ ਅੱਜ ਵੀ ਅਜਿਹੇ ਲੋਕ ਹਨ, ਜੋ ਕਿ ਆਪਣੇ ਦੇਸ਼, ਸਮਾਜ ਨੂੰ ਬਿਹਤਰ ਤੇ ਅੱਗੇ ਵਧਦਾ ਹੋਇਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਇਸ ਮੌਕੇ ’ਤੇ ਬਾਕਸਿੰਗ ’ਚ ਨਾਮ ਕਮਾਉਣ ਵਾਲੀ ਇੰਸ਼ਾ ਨੂੰ ਇੱਕ ਲੱਖ ਰੁਪਏ ਅਤੇ ਨਿੱਜੀ ਤੌਰ ’ਤੇ ਨੋਬਲ ਫਾਊਡੇਸ਼ਨ ਨੂੰ ਤਿੰਨ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।

Be the first to comment

Leave a Reply