ਸਮਾਜ ਸੇਵੀ ਸੰਸਥਾ ਵੱਲੋਂ ਸਰਬੱਤ ਦੇ ਭਲੇ ਲਈ ਲੰਗਰ ਲਾਉਣੇ ਸ਼ਲਾਘਾਯੋਗ : ਇੰਸਪੈਕਟਰ ਰਾਹੁਲ ਕੋਸ਼ਲ

ਪਟਿਆਲਾ (ਸੰਦੀਪ ) : ਸਵਰਗੀ ਰਣਬੀਰ ਹੈਪੀ ਯਾਦਗਾਰੀ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਹੋਰ ਵੱਖ-ਵੱਖ ਯੂਥ ਕਲੱਬਾਂ ਵੱਲੋਂ ਭਾਦਸੋਂ ਰੋਡ ਵਿਖੇ ਸਰਬੱਤ ਦੇ
ਭਲੇ ਲਈ ਲੰਗਰ ਲਗਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਇੰਸਪੈਕਟਰ ਰਾਹੁਲ ਕੋਸ਼ਲ ਐਸ.ਐਚ.ਓ. ਕੋਤਵਾਲੀ ਪਹੁੰਚੇ। ਇਸ ਮੌਕੇ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਜਗਤਾਰ ਸਿੰਘ, ਮੱਖਣ ਰੋਂਗਲਾ, ਮਹੰਤ ਸਿੰਘ ਮੰਗਾ, ਕਾਕਾ ਸਿੱਧੂਵਾਲ, ਗੁਰਜੰਟ ਸਿਉਣਾ, ਹਰਸ਼ਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਿੰਦਰ ਸਿੰਘ, ਕੁਲਵੰਤ ਸਿੰਘ ਸਰਪੰਚ ਰੋਂਗਲਾ ਹਾਜ਼ਰ ਸਨ। ਇਸ ਮੌਕੇ ਇੰਸਪੈਕਟਰ ਰਾਹੁਲ ਕੋਸ਼ਲ ਨੇ ਕਿਹਾ ਕਿ ਜਿੱਥੇ ਅੱਜ ਹਰ ਮਨੁੱਖ ਆਪਣੇ ਨਿਜੀ ਸੁਆਰਥਾਂ ਪਿੱਛੇ ਭੱÎਜਆ ਫਿਰ ਰਿਹਾ ਹੈ, ਉਥੇ ਹੀ ਸਮਾਜ ਸੇਵੀ ਸੰਸਥਾਵਾਂ ਸਰਬੱਤ ਦੇ ਭਲੇ ਲਈ ਸਮਾਜ ਸੇਵੀ ਕਾਰਜ ਕਰਕੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ, ਚਾਹੇ ਉਹ ਮੈਡੀਕਲ ਕੈਂਪ ਹੋਣਾ, ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਉਣੇ, ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ। ਉਨ੍ਹਾਂ ਕਿਹਾ ਕਿ ਸਵ: ਰਣਬੀਰ ਹੈਪੀ ਯਾਦਗਾਰੀ ਗਲੱਬ ਵੱਲੋਂ ਲੰਗਰ ਲਗਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਮੁੱਚੇ ਸੰਸਾਰ ਵਿਚ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ। ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਹੋਰਨਾ ਤੋਂ ਇਲਾਵਾ ਇਸ ਮੌਕੇ ਗੁਰਧਿਆਨ ਬਖਸ਼ੀਵਾਲ, ਗੁਰਪ੍ਰੀਤ ਭਿੰਦਾ, ਬਿੱਟੂ, ਲੱਕੀ ਹਰਦਾਸਪੁਰ, ਹਰਕੀਰਤ ਸਿੰਘ ਬਿੱਲਾ, ਬਿੱਲਾ ਸਿੱਧੂਵਾਲ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Be the first to comment

Leave a Reply