ਸਮੱਗਰੀ ਭਰਿਆ ਅਚਾਨਕ ਬਿਆਸ ਨਦੀਂ ਵਿਚ ਹੜ੍ਹ ਆਉਣ ‘ਤੇ ਰੁੜ੍ਹ ਗਿਆ ਡਰਾਈਵਰ ਤੇ 2 ਮਜ਼ਦੂਰਾਂ ਨੇ ਆਪਣੀ ਜਾਨ ਬਚਾਈ

ਨਾਦੌਨ  : ਹਿਮਾਚਲ ਦੇ ਨਾਦੌਨ ਗੁਰਦੁਆਰੇ ਦੇ ਨਜ਼ਦੀਕ ਬਿਆਸ ਨਦੀਂ ‘ਚ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਭਰ ਰਿਹਾ ਸੀ। ਟਰੈਕਟਰ ਅਚਾਨਕ ਨਦੀਂ ਵਿਚ ਹੜ੍ਹ ਆਉਣ ‘ਤੇ ਰੁੜ੍ਹ ਗਿਆ, ਜਦੋਂਕਿ ਟਰੈਕਟਰ ਡਰਾਈਵਰ ਸਮੇਤ ਮਾਈਨਿੰਗ ਸਮੱਗਰੀ ਭਰਨ ਵਾਲੇ 2 ਵਿਅਕਤੀ ਵੀ ਪਾਣੀ ਵਿਚ ਰੁੜ੍ਹ ਗਏ ਪਰੰਤੂ ਉਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਡਰਾਈਵਰ ਸਮੱਗਰੀ ਭਰਨ ਲਈ 2 ਮਜ਼ਦੂਰਾਂ ਨਾਲ ਪਹੁੰਚਿਆਂ। ਨਦੀਂ ਵਿਚ ਟਰੈਕਟਰ ਨੂੰ ਖੜ੍ਹਾ ਕਰਕੇ ਮਜ਼ਦੂਰ ਟਰਾਲੀ ‘ਚ ਸਮੱਗਰੀ ਭਰ ਰਹੇ ਸੀ। ਇਸ ਦੌਰਾਨ ਅਚਾਨਕ ਨਦੀਂ ਦਾ ਜਲ ਪੱਧਰ ਵਧਣ ‘ਤੇ ਮਾਈਨਿੰਗ ਸਮੱਗਰੀ ਭਰ ਰਹੇ ਮਜ਼ਦੂਰ ਅਤੇ ਚਾਲਕ ਪਾਣੀ ਦੇ ਵਹਾਅ ਤੇਜ਼ ਹੋਣ ਨਾਲ ਉਹ ਦੂਰ ਤੱਕ ਵਹਿ ਗਏ ਪਰੰਤੂ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਬਚਾਈ।

Be the first to comment

Leave a Reply