ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ‘ਚ ਪੜਣ ਵਾਲੇ ਬੱਚਿਆਂ ਦੀ ਹਾਜ਼ਰੀ ਹੋਣ ਜਾ ਰਹੀ ਹੈ ਆਨ-ਲਾਈਨ

ਸਿਰਸਾ — ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ‘ਚ ਪੜਣ ਵਾਲੇ ਬੱਚਿਆਂ ਦੀ ਹਾਜ਼ਰੀ ਆਨ-ਲਾਈਨ ਹੋਣ ਜਾ ਰਹੀ ਹੈ। ਇਹ ਫੈਸਲਾ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਦੀ ਅਸਲ ਸੰਖਿਆ ਪਤਾ ਲਗਾਉਣ ਲਈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਹੈ। ਸਾਰੇ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਦਰਅਸਲ ਡਿਜ਼ੀਟਲਾਈਜ਼ੇਸ਼ਨ ਨੂੰ ਵਧਾਉਣ ਲਈ ਸਿੱਖਿਆ ਵਿਭਾਗ ਵਲੋਂ ਹਰ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਪਾਸੇ ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਡਾਟਾ ਸਾਰਾ ਆਨ-ਲਾਈਨ ਕਰ ਦਿੱਤਾ ਗਿਆ ਹੈ ਉਥੇ ਸੂਚਨਾਵਾਂ ਦੀ ਅਦਲਾ-ਬਦਲੀ ਕਰਨ ਦੇ ਲਈ ਆਨ ਲਾਈਨ ਸੁਵੀਧਾ ਉਪਲੱਬਧ ਕਰਵਾਈ ਗਈ ਹੈ।
ਹੁਣ ਇਕ ਕਦਮ ਹੋਰ ਵਧਾਉਂਦੇ ਹੋਏ ਸਿੱਖਿਆ ਵਿਭਾਗ ਸਕੂਲੀ ਵਿਦਿਆਰਥੀਆਂ ਦੀ ਮੌਜੂਦਗੀ ਆਨ ਲਾਈਨ ਕਰਨਾ ਚਾਹੁੰਦਾ ਹੈ, ਜਿਸ ਤੋਂ ਇਕ ਹੀ ਕਲਿੱਕ ਨਾਲ ਜਾਣਕਾਰੀ ਮਿਲ ਸਕੇ ਕਿ ਕਿਸ ਸਕੂਲ ‘ਚ ਕਿੰਨੇ ਬੱਚੇ ਪੜ੍ਹਦੇ ਹਨ। ਸੂਬੇ ‘ਚ ਕਰੀਬ ਸਾਢੇ 14 ਹਜ਼ਾਰ ਸਰਕਾਰੀ ਸਕੂਲਾਂ ‘ਚ ਆਨ ਲਾਈਨ ਹਾਜ਼ਰੀ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਆਂਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਹਰਿਆਣਾ ‘ਚ ਸਰਕਾਰੀ ਅਤੇ ਪ੍ਰਾਇਮਰੀ ਸਕੂਲਾਂ ਦੀ ਸੰਖਿਆ 8744 ਹੈ, ਜਦੋਂਕਿ ਮਿਡਲ ਸਕੂਲਾਂ ਦੀ ਸੰਖਿਆ 2386 ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲਾਂ ਦਾ ਆਂਕੜਾਂ 1284 ਹੈ ਅਤੇ ਸੀਨੀਅਰ ਸੈਕੰਡਰੀ ਸਕੂਲ 1966 ਹੈ। ਇਸ ਦੇ ਨਾਲ ਹੀ ਸਰਕਾਰ ਦੇ ਆਦਰਸ਼ ਸੱਭਿਆਚਾਰ ਸਕੂਲਾਂ ਦੀ ਗਿਣਤੀ 21 ਹੈ ਇਨ੍ਹਾਂ 14401 ਸਰਕਾਰੀ ਸਕੂਲਾਂ ਦੇ ਇਲਾਵਾ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸਕੂਲ ਜਲਦੀ ਹੀ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਪ੍ਰਦਾਨ ਕਰਨਗੇ।

Be the first to comment

Leave a Reply