ਸਰਕਾਰੀ ਬਿਜਲੀ ਮਹਿਕਮੇ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਨਾਲ ਲੱਗਦੇ ਮਕਾਨ, ਨੂੰ ਵੀ ਲੱਗੀ ਅੱਗ

ਅੰਮ੍ਰਿਤਸਰ :-  ਅੱਜ ਸਵੇਰੇ 6 ਵਜੇ ਨਿਊ ਗੁਰਨਾਮ ਨਗਰ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੇ ਸਰਕਾਰੀ ਬਿਜਲੀ ਮਹਿਕਮੇ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਉਸ ਨਾਲ ਲੱਗਦੇ ਮਕਾਨ ਨੰਬਰ ਐੱਲ-1-829 ਜੋ ਕਿ ਵਰਿੰਦਰ ਕੁਮਾਰ ਪੁੱਤਰ ਸ਼ੰਭੂ ਨਾਥ ਵਾਸੀ ਦਾ ਹੈ, ਨੂੰ ਵੀ ਅੱਗ ਲੱਗ ਗਈ।
ਮਕਾਨ ‘ਚ ਸੁੱਤੇ ਹੋਏ ਪਰਿਵਾਰਕ ਮੈਂਬਰਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਤੇ ਇਸ ਅੱਗ ਨੂੰ ਸਾਰੇ ਮੁਹੱਲੇ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਟਰਾਂਸਫਾਰਮਰ ਨੂੰ ਇਥੋਂ ਹਟਾਉਣ ਬਾਰੇ ਬਿਜਲੀ ਵਿਭਾਗ ਨੂੰ ਕਈ ਵਾਰ ਕਿਹਾ ਅਤੇ ਲਿਖ ਕੇ ਦਿੱਤਾ ਹੈ ਪਰ ਬਿਜਲੀ ਵਿਭਾਗ ਵੱਲੋਂ ਇਸ ‘ਤੇ ਗੌਰ ਨਹੀਂ ਕੀਤਾ ਗਿਆ। ਅੱਜ ਇਲਾਕਾ ਨਿਵਾਸੀਆਂ ਸਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਬਿੱਲਾ ਨੇ ਇਸ ਜਗ੍ਹਾ ਦਾ ਮੁਆਇਨਾ ਕੀਤਾ। ਬਿੱਲਾ ਨੇ ਕਿਹਾ ਕਿ ਇਸ ਟਰਾਂਸਫਾਰਮਰ ਨੂੰ ਕਿਸੇ ਖੁੱਲ੍ਹੀ ਜਗ੍ਹਾ ‘ਤੇ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ ਅਤੇ ਬਿਜਲੀ ਮਹਿਕਮੇ ਨੂੰ ਟਰਾਂਸਫਾਰਮਰ ਕਾਰਨ ਜਿਹੜੀ ਘਰ ਨੂੰ ਅੱਗ ਲੱਗੀ ਹੈ, ਨੂੰ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰੀਤਮ ਸਿੰਘ ਭੁੱਲਰ ਪ੍ਰਧਾਨ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਘੁੰਮਣ, ਜੈਮਲ ਸਿੰਘ, ਅੰਮ੍ਰਿਤਪਾਲ ਸਿੰਘ, ਬਾਊ ਦੀਪ ਸਿੰਘ, ਕਰਨੈਲ ਸਿੰਘ, ਨਿਰਵੈਰ ਸਿੰਘ, ਟਹਿਲ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ।

Be the first to comment

Leave a Reply