ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਵਿਖੇ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਜਾਵੇਗਾ

ਫ਼ਿਰੋਜ਼ਪੁਰ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 10 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਵਿਖੇ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾਵੇਗੀ ਜੋ ਕਿ ਪੇਟ ਦੇ ਕੀੜ ਖ਼ਤਮ ਕਰਨ ਲਈ ਖੁਆਈ ਜਾਂਦੀ ਹੈ।
ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ  ਨੇ ਦਿੰਦਿਆਂ ਦੱਸਿਆ ਕਿ 10 ਅਗਸਤ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 6 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ (400 ਐਮ.ਜੀ) ਦੀ ਗੋਲੀ, ਆਂਗਣਵਾੜੀ ਸੈਂਟਰਾਂ ਦੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਸਿਰਪ (200 ਐਮ.ਜੀ.), 2 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ (5 ਐਮ.ਜੀ) ਜਾਂ ਅੱਧੀ ਗੋਲੀ ਅਤੇ ਕਿਸ਼ੋਰੀਆਂ ਨੂੰ ਐਲਬੈਂਡਾਜ਼ੋਲ (400 ਐਮ.ਜੀ) ਦੀ ਗੋਲੀ ਖੁਆਈ ਜਾਣੀ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਬੱਚਿਆਂ ਦੇ ਮਾਪਿਆ ਨੂੰ  ਸਹਿਯੋਗ  ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ, ਰਜਿਸਟਰਡ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਅਤੇ ਇਸ ਤੋਂ ਇਲਾਵਾ ਜੋ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰ ਨਹੀਂ ਹਨ ਉਨ੍ਹਾਂ ਬੱਚਿਆਂ ਨੂੰ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਨਾਲ ਘਰ-ਘਰ ਜਾ ਕੇ ਪੇਟ ਦੇ  ਕੀੜੇ ਮਾਰਨ ਵਾਲੀਆਂ ਦਵਾਈਆਂ ਖੁਆਈਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਜੇਕਰ ਕੋਈ ਬੱਚਾ ਕਿਸੇ ਕਾਰਨ ਕਰਕੇ ਇਹ ਦਵਾਈ ਉਸ ਦਿਨ ਨਾ ਖਾ ਸਕੇ ਤਾਂ ਉਨ੍ਹਾਂ ਨੂੰ ਇਹ ਦਵਾਈ 17 ਅਗਸਤ 2017 ਨੂੰ ਮੌਪ-ਅੱਪ ਡੇ ਵਾਲੇ ਦਿਨ ਖੁਆਈ ਜਾਵੇਗੀ। ਉਨ੍ਹਾਂ ਦੱਸਿਆਂ ਕਿ ਹਰ ਸਾਲ ਨੈਸ਼ਨਲ ਡੀ-ਵਾਰਮਿੰਗ ਡੇ ਅਤੇ ਮੌਪ-ਅੱਪ ਡੇ ਇਸ ਲਈ ਮਨਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਦੇ ਪੇਟ ਦੇ ਕੀੜੇ ਖ਼ਤਮ ਕੀਤੇ ਜਾ ਸਕਣ ਅਤੇ ਬੱਚੇ ਤੰਦਰੁਸਤ ਰਹਿ ਸਕਣ।

Be the first to comment

Leave a Reply