ਸਰਕਾਰੀ ਸਕੂਲ ਵਿਖੇ ਲੜਕੀਆਂ ਲਈ ਇਕ ਮਹੀਨੇ ਦਾ ਫ੍ਰੀ ਡਰੈੱਸ ਡਿਜ਼ਾਈਨਿੰਗ ਦਾ ਕੋਰਸ

ਜਲੰਧਰ : ਡਿਪਟੀ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਕਮ ਗਾਇਡੈਂਸ ਇੰਚਾਰਜ ਕੈਰੀਅਰ ਗਾਇਡੈਂਸ ਪੰਜਾਬ ਡਾ. ਸ਼ਰੂਤੀ ਸ਼ੁਕਲਾ, ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਨੀਲਮ ਕੁਮਾਰ ਦੀ ਅਗਵਾਈ ਹੇਠ ਮਹਿਤਪੁਰ ਦੇ ਸਰਕਾਰੀ ਸਕੂਲ ਵਿਖੇ ਲੜਕੀਆਂ ਲਈ ਇਕ ਮਹੀਨੇ ਦਾ ਫ੍ਰੀ ਡਰੈੱਸ ਡਿਜ਼ਾਈਨਿੰਗ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ।
ਲੜਕੀਆਂ ਲਈ ਇਹ ਕੋਰਸ ਸੀ. ਜੀ. ਆਰ. ਪੀ. ਸ਼ਿਵ ਦਿਆਲ ਅੰਗਰੇਜ਼ੀ ਅਧਿਆਪਕ ਸਰਕਾਰੀ ਹਾਈ ਸਕੂਲ ਆਦਰਾਮਾਨ ਵਲੋਂ ਸਕੂਲ ਮੁਖੀ ਕਾਬਲ ਸਿੰਘ, ਡਾਇਰੈਕਟਰ ਆਰ. ਯੂ. ਡੀ. ਐੱਸ. ਈ. ਟੀ. ਜਗਦੀਸ਼ ਕੁਮਾਰ, ਸਰਪੰਚ ਜਰਨੈਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਆਰ. ਯੂ. ਡੀ. ਐੱਸ. ਈ. ਟੀ. ਜਲੰਧਰ ਵਲੋਂ ਕਰਵਾਇਆ ਜਾ ਰਿਹਾ ਹੈ।

Be the first to comment

Leave a Reply

Your email address will not be published.


*